ਪੰਜਾਬ

punjab

ETV Bharat / bharat

JNU ਪਹੁੰਚੀ ਦੀਪਿਕਾ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #boycottchhapaak

ਜੇਐਨਯੂ ਹਿੰਸਾ ਵਿਰੁੱਧ ਵਿਦਿਆਰਥੀ ਨਿਰੰਤਰ ਪ੍ਰਦਰਸ਼ਨ ਕਰ ਰਹੇ ਹਨ। ਅਦਾਕਾਰਾ ਦੀਪਿਕਾ ਪਾਦੁਕੋਣ ਵਿਦਿਆਰਥੀਆਂ ਦੇ ਸਮਰਥਨ ਵਿੱਚ ਜੇਐਨਯੂ ਕੈਂਪਸ ਪਹੁੰਚੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੀਪਿਕਾ ਦੀ ਫ਼ਿਲਮ ਛਪਾਕ ਦਾ ਵਿਰੋਧ ਹੋਣ ਲੱਗ ਗਿਆ ਅਤੇ #boycottchhapaak ਟ੍ਰੈਂਡ ਕਰਨ ਲੱਗ ਗਿਆ।

ਫ਼ੋਟੋ
ਫ਼ੋਟੋ

By

Published : Jan 8, 2020, 6:37 AM IST

ਨਵੀਂ ਦਿੱਲੀ: ਦੀਪਿਕਾ ਪਾਦੁਕੋਣ ਜੇਐਨਯੂ ਹਿੰਸਾ ਵਿਰੁੱਧ ਵਿਦਿਆਰਥੀਆਂ ਦੇ ਸਮਰਥਨ ਵਿੱਚ ਮੰਗਲਵਾਰ ਸ਼ਾਮ ਨੂੰ ਜੇਐਨਯੂ ਪਹੁੰਚੀ। ਇਸ ਦੌਰਾਨ ਉਨ੍ਹਾਂ ਨਾਲ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਵੀ ਮੌਜੂਦ ਸਨ। ਕਨ੍ਹੱਈਆ ਨੇ ਇਸ ਮੌਕੇ ਨਾਅਰੇਬਾਜ਼ੀ ਵੀ ਕੀਤੀ।

ਦੀਪਿਕਾ ਦੇ ਜੇਐਨਯੂ ਪਹੁੰਚਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀਆਂ ਫਿਲਮਾਂ ਦਾ ਬਾਈਕਾਟ ਕਰਨ ਦਾ ਰੁਝਾਨ ਚੱਲ ਪਿਆ। ਕੁੱਝ ਲੋਕਾਂ ਨੇ ਦੀਪਿਕਾ ਦੀ ਫਿਲਮ ਛਪਾਕ ਦੇ ਬਾਈਕਾਟ ਦੀ ਅਪੀਲ ਕਰਨੀ ਸ਼ੁਰੂ ਕਰ ਦਿੱਤੀ। ਬੀਜੇਪੀ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਨੇ ਦੀਪਿਕਾ ਦੀ ਫਿਲਮ ਦੇ ਬਾਈਕਾਟ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਨਿਰਭਯਾ ਮਾਮਲੇ 'ਚ ਦੋਸ਼ੀਆਂ ਵਿਰੁੱਧ ਡੈੱਥ ਵਾਰੰਟ ਜਾਰੀ, 14 ਦਿਨ ਬਾਅਦ ਦਿੱਤੀ ਜਾਵੇਗੀ ਫਾਂਸੀ

ਬੱਗਾ ਨੇ ਦੀਪਿਕਾ ਦਾ ਜੇਐਨਯੂ ਜਾਣ ਦਾ ਵਿਰੋਧ ਕੀਤਾ ਅਤੇ ਟਵੀਟ ਕਰ #TukdeTukdeGang ਦੀ ਵਰਤੋਂ ਕੀਤੀ। ਬੱਗਾ ਨੇ ਲਿਖਿਆ ਕਿ ਅਫਜ਼ਲ ਅਤੇ ਟੁਕੜੇ-ਟੁਕੜੇ ਗੈਂਗ ਨੂੰ ਦੀਪਿਕਾ ਪਾਦੂਕੋਣ ਨੇ ਸਮਰਥਨ ਦਿੱਤਾ ਹੈ। ਜੇਕਰ ਤੁਸੀਂ ਦੀਪਿਕਾ ਦੀਆਂ ਫਿਲਮਾਂ ਦਾ ਬਾਈਕਾਟ ਕਰਦੇ ਹੋ ਤਾਂ ਰੀਟਵੀਟ ਕਰੋ।

ਇਸ ਤੋਂ ਇਲਾਵਾ ਭਾਜਪਾ ਨੇਤਾ ਇੰਦੂ ਤਿਵਾੜੀ ਨੇ ਵੀ ਦੀਪਿਕਾ ਦੀ ਅਲੋਚਨਾ ਕੀਤੀ। ਉਸਨੇ ਟਵੀਟ ਕਰਕੇ ਲਿਖਿਆ ਕਿ ਦੀਪਿਕਾ ਆਪਣੀ ਕਾਬਲੀਅਤ 'ਤੇ ਭਰੋਸਾ ਨਹੀਂ ਕਰਦੀ।

ABOUT THE AUTHOR

...view details