ਪੰਜਾਬ

punjab

ETV Bharat / bharat

ਕੋਵਿਡ -19: ਦੇਸ਼ ਵਿੱਚ ਪੀੜਤਾਂ ਦਾ ਅੰਕੜਾ 78 ਹਜ਼ਾਰ ਤੋਂ ਪਾਰ, 2549 ਮੌਤਾਂ - ਕੋਵਿਡ -19

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 3722 ਨਵੇਂ ਕੇਸ ਸਾਹਮਣੇ ਆਏ ਹਨ ਅਤੇ 134 ਲੋਕਾਂ ਦੀ ਮੌਤ ਹੋਈ ਹੈ।

india corona
ਕੋਵਿਡ -19

By

Published : May 14, 2020, 8:14 AM IST

Updated : May 14, 2020, 10:24 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੀ ਹੈ। ਕੋਰੋਨਾ ਪੌਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ ਵੱਧ ਕੇ 78003 ਹੋ ਗਈ ਹੈ, ਜਿਨ੍ਹਾਂ ਵਿਚੋਂ 49,219 ਮਾਮਲੇ ਐਕਟਿਵ ਹਨ, 26,235 ਵਿਅਕਤੀ ਠੀਕ ਹੋਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ 2549 ਲੋਕਾਂ ਦੀ ਮੌਤ ਹੋ ਗਈ ਹੈ।

ਮਹਾਰਾਸ਼ਟਰ ਵਿੱਚ ਟੁੱਟਿਆ ਰਿਕਾਰਡ
ਮਹਾਰਾਸ਼ਟਰ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਲਗਭਗ 26000 ਤੱਕ ਪਹੁੰਚ ਗਈ ਹੈ। ਮਹਾਰਾਸ਼ਟਰ ਸਿਹਤ ਵਿਭਾਗ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਕੁੱਲ 1,495 ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਸ਼ਰਾਬ ਦੇ ਠੇਕਿਆਂ ਦੀ ਮਿਆਦ ’ਚ ਵਾਧਾ ਕੀਤਾ ਰੱਦ

Last Updated : May 14, 2020, 10:24 AM IST

ABOUT THE AUTHOR

...view details