ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਵਾਇਰਸ ਦੇ ਕਾਰਨ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਕੁੱਲ ਗਿਣਤੀ 81,970 ਹੋ ਗਈ ਹੈ ਅਤੇ 51,401 ਐਕਟਿਵ ਮਾਮਲੇ ਹਨ। ਉੱਥੇ ਹੀ 27,920 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਮੁੜ ਸਿਹਤਯਾਬ ਹੋਏ ਹਨ ਅਤੇ ਦੇਸ਼ ਵਿੱਚ ਹੁਣ ਤੱਕ ਇਹ ਬਿਮਾਰੀ 2,649 ਲੋਕਾਂ ਦੀ ਜਾਨ ਲੈ ਚੁੱਕੀ ਹੈ।
ਪਿਛਲੇ 24 ਘੰਟਿਆ 'ਚ 92 ਮੌਤਾਂ
ਸਿਹਤ ਮੰਤਰਾਲੇ ਮੁਤਾਬਕ, ਵੀਰਵਾਰ ਨੂੰ 92 ਕੋਰੋਨਾ ਵਾਇਰਸ ਪੀੜਤ ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿੱਚ 9 ਲੋਕਾਂ ਦੀ ਮੌਤ ਦਰਜ ਕੀਤੀ ਗਈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 44 ਲੋਕਾਂ ਨੇ ਆਪਣੀ ਜਾਨ ਗੁਆਈ। ਇਸ ਤੋਂ ਇਲਾਵਾ ਗੁਜਰਾਤ ਵਿੱਚ 20, ਪੱਛਮੀ ਬੰਗਾਲ ਵਿੱਚ 8, ਮੱਧ ਪ੍ਰਦੇਸ਼ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਕਰਨਾਟਕ, ਤਾਮਿਲਨਾਡੂ ਵਿੱਚ 2-2 ਅਤੇ ਰਾਜਸਥਾਨ ਤੇ ਆਂਧਰਾ ਪ੍ਰਦੇਸ਼ ਵਿੱਚ 1-1 ਮੌਤ ਦਰਜ ਕੀਤੀ ਗਈ।