ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਸਿਹਤ ਮੰਤਰਾਲੇ ਨੇ ਇਸ ਨਾਲ ਪ੍ਰਭਾਵਿਕ ਲੋਕਾਂ ਦੇ ਅੰਕੜੇ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਹੁਣ ਤੱਕ ਕੋਵਿਡ-19 ਨਾਲ ਪੀੜਤਾਂ ਦੀ ਗਿਣਤੀ 70,756 ਹੈ, ਜਿਨ੍ਹਾਂ ਚੋਂ 46,008 ਮਾਮਲੇ ਐਕਟਿਵ ਹਨ। ਇਨ੍ਹਾਂ ਚੋਂ 22,454 ਮਰੀਜ਼ ਠੀਕ ਹੋਏ ਹਨ। ਇਸ ਦੇ ਨਾਲ ਹੀ, ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 2,293 ਦਰਜ ਕੀਤਾ ਗਿਆ ਹੈ।
ਇੰਦੌਰ 'ਚ 81 ਨਵੇਂ ਪੀੜਤ ਤੇ ਮੱਧ ਪ੍ਰਦੇਸ਼ 'ਚ 2 ਮੌਤਾਂ:
11 ਮਈ ਨੂੰ, ਇੰਦੌਰ ਵਿੱਚ 81 ਨਵੇਂ ਕੋਰੋਨਾ ਵਾਇਰਸ ਪੀੜਤ ਪਾਏ ਗਏ ਜਿਸ ਤੋਂ ਬਾਅਦ ਜ਼ਿਲ੍ਹੇ ਵਿੱਚ ਪੀੜਤਾਂ ਦੇ ਕੁੱਲ ਮਾਮਲੇ ਵੱਧ ਕੇ 2,016 ਹੋ ਗਏ ਹਨ। 2 ਨਵੀਂਆਂ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 92 ਹੋ ਗਈ ਹੈ।
ਤ੍ਰਿਪੁਰਾ: ਬੀਐਸਐਫ ਦੇ 2 ਅਧਿਕਾਰੀ ਕੋਰੋਨਾ ਪੌਜ਼ੀਟਿਵ
ਤ੍ਰਿਪੁਰਾ ਦੇ ਸੀਐਮ ਬਿਪਲਾਬ ਕੁਮਾਰ ਦੇਬ ਨੇ ਦੱਸਿਆ ਕਿ ਧਲਾਈ ਜ਼ਿਲ੍ਹੇ ਵਿੱਚ 750 ਨਾਗਰਿਕਾਂ ਅਤੇ ਬੀਐਸਐਫ ਵਿੱਚ ਕੋਰੋਨਾ ਵਾਇਰਸ ਜਾਂਚ ਕੀਤੀ ਗਈ ਜਿਸ ਵਿੱਚ ਬੀਐਸਐਫ ਦੇ 2 ਅਧਿਕਾਰੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਦੂਜੇ ਪਾਸੇ ਲੇਬਰ ਸਪੈਸ਼ਲ ਰੇਲ ਗੱਡੀ ਇੱਕ-ਦੂਜੇ ਸੂਬਿਆਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਨ੍ਹਾਂ ਦੇ ਘਰ ਪਹੁੰਚਾਉਣ ਵਿੱਚ ਜੁੱਟ ਗਈ ਹੈ।
ਕੇਰਲ: ਦੁਬਈ ਤੋਂ ਵਾਪਸ ਪਰਤੇ 177 ਭਾਰਤੀ
ਏਅਰ ਇੰਡੀਆ ਦੀ ਐਕਸਪ੍ਰੈੱਸ IX 434 ਦੀ ਉਡਾਨ ਦੁਬਈ ਤੋਂ ਇਕ ਬੱਚੇ ਸਣੇ 177 ਯਾਤਰੀਆਂ ਨੂੰ ਨਾਲ ਲੈ ਕੇ ਸੋਮਵਾਰ ਦੇਰ ਰਾਤ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ।