ਪੰਜਾਬ

punjab

ETV Bharat / bharat

ਕੋਵਿਡ-19: ਦੇਸ਼ ਵਿੱਚ 33 ਹਜ਼ਾਰ ਤੋਂ ਵੱਧ ਪੀੜਤ, ਹੁਣ ਤੱਕ 1,074 ਮੌਤਾਂ - ਕੋਰੋਨਾ ਵਾਇਰਸ

ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਕੋਰੋਨਾ ਵਾਇਰਸ ਦੀ ਰਫਤਾਰ ਤੇਜ਼ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 33,050 ਹੋ ਗਈ ਹੈ ਤੇ ਕੁੱਲ 1,074 ਮੌਤਾਂ ਹੋਈਆਂ ਹਨ।

india corona traker
ਕੋਵਿਡ -19

By

Published : Apr 30, 2020, 8:10 AM IST

Updated : Apr 30, 2020, 10:31 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿੱਚ ਲਗਾਤਾਰ ਤੇਜ਼ ਰਫ਼ਤਾਰ ਫੜ ਰਿਹਾ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 33,050 ਹੋ ਗਈ ਹੈ। ਉੱਥੇ ਹੀ, ਕੋਰੋਨਾ ਕਾਰਨ ਮੌਤਾਂ ਦਾ ਅੰਕੜਾ 1 ਹਜ਼ਾਰ ਨੂੰ ਪਾਰ ਕਰ ਗਿਆ ਹੈ। 8,325 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦਿੰਦੇ ਹੋਏ ਸਿਹਤਯਾਬ ਹੋ ਗਏ ਹਨ ਅਤੇ ਕੁੱਲ 1,074 ਮੌਤਾਂ ਹੋਈਆਂ ਹਨ।

ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1,718 ਨਵੇਂ ਕੋਰੋਨਾ ਵਾਇਰਸ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 67 ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਪੀੜਤ ਲੋਕਾਂ ਦੀ ਗਿਣਤੀ 9 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਗੁਜਰਾਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 4 ਹਜ਼ਾਰ ਦੇ ਨੇੜੇ ਹੈ।

ਤਾਲਾਬੰਦੀ ਖੁੱਲ੍ਹਣ 'ਤੇ ਫੈਸਲਾ
ਤਾਲਾਬੰਦੀ ਖੁੱਲ੍ਹੇਗੀ ਜਾਂ ਨਹੀਂ, ਇਸ ਉੱਤੇ ਫੈਸਲਾ ਹੋਣ ਵਿੱਚ ਅਜੇ 4 ਦਿਨ ਬਾਕੀ ਹਨ। ਅਜਿਹੀ ਸਥਿਤੀ ਵਿੱਚ, ਇਹ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਕੀ ਤਾਲਾਬੰਦੀ ਨੂੰ ਕੁਝ ਢਿੱਲ ਨਾਲ ਵਧਾਇਆ ਜਾਵੇਗਾ। ਹਾਲਾਂਕਿ, ਤਸਵੀਰ ਇਸ ਬਾਰੇ 'ਚ ਸਾਫ ਨਹੀਂ ਹੈ। ਪਰ ਗ੍ਰਹਿ ਮੰਤਰਾਲੇ ਨੇ ਨਿਸ਼ਚਤ ਤੌਰ 'ਤੇ ਸੰਕੇਤ ਦਿੱਤਾ ਹੈ ਕਿ 3 ਮਈ ਤੋਂ ਬਾਅਦ ਬਹੁਤ ਸਾਰੇ ਖੇਤਰਾਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਇਸ ਬਾਰੇ ਜਲਦੀ ਹੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ।

ਨੋਇਡਾ ਵਿੱਚ ਮਿਲ ਸਕਦੀ ਹੈ ਢਿੱਲ
ਨੋਇਡਾ ਵਿੱਚ3 ਮਈ ਤੋਂ ਬਾਅਦ 21 ਖੇਤਰਾਂ ਵਿੱਚ ਢਿੱਲ ਦੀ ਸੰਭਾਵਨਾ ਹੈ, 24 ਖੇਤਰਾਂ ਵਿੱਚ ਸਖ਼ਿਤੀ ​​ਬਣੀ ਰਹਿ ਸਕਦੀ ਹੈ। ਗੌਤਮ ਬੁੱਧ ਨਗਰ ਦੇ ਡੀਐਮ ਨੇ ਜ਼ਿਲ੍ਹੇ ਦੇ ਗ੍ਰੀਨ, ਔਰੇਂਜ ਅਤੇ ਰੈਡ ਜ਼ੋਨ ਦੀ ਸੂਚੀ ਜਾਰੀ ਕੀਤੀ ਹੈ। ਇਹ ਸੂਚੀ ਅਜਿਹੇ ਸਮੇਂ ਆਈ ਹੈ, ਜਦੋਂ ਲੌਕਡਾਊਨ 2.0 ਪੀਰੀਅਡ 3 ਮਈ ਨੂੰ ਖ਼ਤਮ ਹੋ ਰਿਹਾ ਹੈ।

ਮਹਾਰਾਸ਼ਟਰ: ਨਾਂਦੇੜ ਤੋਂ ਵਾਪਸ ਪਰਤ ਰਹੇ ਸ਼ਰਧਾਲੂ ਕੋਰੋਨਾ ਪੌਜ਼ੀਟਿਵ
ਮਹਾਰਾਸ਼ਟਰ ਵਿਖੇ ਨਾਂਦੇੜ ਦੇ ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰੇ ਵਿੱਚ ਫਸੇ ਪੰਜਾਬ ਤੋਂ ਆਏ ਸਿੱਖ ਸ਼ਰਧਾਲੂਆਂ ਨੂੰ ਬੱਸਾਂ ਰਾਹੀਂ ਲਗਾਤਾਰ ਪੰਜਾਬ ਲਿਆਂਦਾ ਜਾ ਰਿਹਾ ਹੈ। ਬੁੱਧਵਾਰ ਸ਼ਾਮ ਤੱਕ ਤਕਰੀਬਨ 2,293 ਸ਼ਰਧਾਲੂਆਂ ਨੂੰ 64 ਬੱਸਾਂ ਵਿੱਚ ਵਾਪਸ ਪੰਜਾਬ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ ਹੁਣ ਤੱਕ 38 ਕੇਸ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਅਜੇ ਵੀ ਬਹੁਤ ਸਾਰੇ ਲੋਕ ਜੋ ਨਾਂਦੇੜ ਤੋਂ ਵਾਪਸ ਪਰਤੇ ਹਨ, ਉਨ੍ਹਾਂ ਦੀ ਜਾਂਚ ਅਜੇ ਬਾਕੀ ਹੈ। ਸਿਹਤ ਵਿਭਾਗ ਨੂੰ ਡਰ ਹੈ ਕਿ ਨਾਂਦੇੜ ਤੋਂ ਵਾਪਸ ਪਰਤੇ ਇਨ੍ਹਾਂ ਸ਼ਰਧਾਲੂਆਂ ਤੋਂ ਕੋਰੋਨਾ ਪੌਜ਼ੀਟਿਵ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ।

ਰਾਜਧਾਨੀ ਦਿੱਲੀ 'ਚ 125 ਨਵੇਂ ਮਾਮਲੇ
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 125 ਨਵੇਂ ਕੋਰੋਨਾ ਵਾਇਰਸ ਮਰੀਜ਼ਾਂ ਦੀ ਪੁਸ਼ਟੀ ਹੋਈ ਅਤੇ 2 ਲੋਕਾਂ ਦੀ ਮੌਤ ਵੀ ਹੋ ਗਈ ਹੈ। ਇਸ ਦੇ ਨਾਲ ਹੀ, ਦਿੱਲੀ ਵਿੱਚ ਕੋਰੋਨਾ ਪੌਜ਼ੀਟਿਵ ਮਾਮਲੇ ਵਧ ਕੇ 3,439 ਹੋ ਗਏ ਹਨ।

ਇਹ ਵੀ ਪੜ੍ਹੋ:ਲੌਕਡਾਊਨ ਦੌਰਾਨ ਲੋੜਵੰਦਾਂ ਲਈ ਹੋਰਨਾਂ ਸੂਬਿਆਂ ਨੂੰ ਭੇਜੀ ਰਸਦ: ਆਸ਼ੂ

Last Updated : Apr 30, 2020, 10:31 AM IST

ABOUT THE AUTHOR

...view details