ਪੰਜਾਬ

punjab

ETV Bharat / bharat

ਕੋਵਿਡ -19: ਦੇਸ਼ ਵਿੱਚ 52 ਹਜ਼ਾਰ ਤੋਂ ਪਾਰ ਪਹੁੰਚਿਆ ਪੀੜਤਾਂ ਦਾ ਅੰਕੜਾ, 1783 ਮੌਤਾਂ - ਕੋਰੋਨਾ ਵਾਇਰਸ ]

ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ ਦੇਸ਼ ਭਰ ਵਿੱਚ 52,952 ਹੋ ਗਈ ਹੈ ਅਤੇ ਹੁਣ ਤੱਕ 1783 ਲੋਕਾਂ ਦੀ ਮੌਤ ਹੋ ਚੁੱਕੀ ਹੈ।

india corona
ਕੋਵਿਡ -19

By

Published : May 7, 2020, 8:28 AM IST

Updated : May 7, 2020, 9:29 AM IST

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫਤਾਰ ਤੇਜ਼ ਹੋ ਚੁੱਕੀ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ, ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ ਦੇਸ਼ ਭਰ ਵਿੱਚ 52,952 ਹੋ ਗਈ ਹੈ। ਇਨ੍ਹਾਂ ਵਿੱਚੋਂ 35,902 ਐਕਟਿਵ ਮਾਮਲੇ ਹਨ, ਹੁਣ ਤੱਕ 15,266 ਲੋਕ ਸਿਹਤਮੰਦ ਹੋ ਚੁੱਕੇ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਗਈ ਹੈ। ਰਾਜ ਸਰਕਾਰਾਂ ਵੱਲੋਂ ਦਿੱਤੀ ਤਾਜ਼ਾ ਜਾਣਕਾਰੀ ਅਨੁਸਾਰ ਦੇਸ਼ ਵਿੱਚ ਹੁਣ ਤੱਕ 1783 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬੁੱਧਵਾਰ ਨੂੰ ਸਾਹਮਣੇ ਆਏ ਜ਼ਿਆਦਾਤਰ ਨਵੇਂ ਕੇਸ ਸ਼ਹਿਰੀ ਖੇਤਰਾਂ ਤੋਂ ਸਿਹਤ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਸਬੰਧਤ ਪੀੜਤ ਆਏ ਹਨ। ਇਸ ਤੋਂ ਇਲਾਵਾ, ਅਧਿਕਾਰੀਆਂ ਨੇ ਪੱਛਮੀ ਬੰਗਾਲ, ਗੁਜਰਾਤ ਅਤੇ ਮਹਾਰਾਸ਼ਟਰ ਸਣੇ ਕੁਝ ਰਾਜਾਂ ਵਿੱਚ ਮੌਤ ਦੀ ਦਰ ਉੱਚ ਹੋਣ ਦੀ ਗੱਲ ਕੀਤੀ ਹੈ।

ਕੇਰਲ ਵਿੱਚ ਵੀ 500 ਤੋਂ ਵੱਧ ਕੋਰੋਨਾ ਮਾਮਲੇ ਹਨ, ਪਰ ਬੁੱਧਵਾਰ ਨੂੰ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ। ਰਾਜ ਦੇ ਅਧਿਕਾਰੀਆਂ ਅਨੁਸਾਰ, ਜ਼ਿਆਦਾਤਰ ਲੋਕਾਂ ਦੀ ਰਿਕਵਰੀ ਦੇ ਕਾਰਨ, ਰਾਜ ਵਿੱਚ ਸਿਰਫ 30 ਐਕਟਿਵ ਕੇਸ ਬਚੇ ਹਨ।

ਮਹਾਰਾਸ਼ਟਰ ਵਿਚ ਇਕ ਦਿਨ 'ਚ 1,233 ਮਾਮਲੇ

ਮਹਾਰਾਸ਼ਟਰ ਵਿੱਚ 1232 ਨਵੇਂ ਪੀੜਤ ਕੇਸ ਹੋਏ ਹਨ। ਇਸ ਨਾਲ ਮਰੀਜ਼ਾਂ ਦੀ ਗਿਣਤੀ 16,758 ਹੋ ਗਈ ਹੈ। ਉਸੇ ਸਮੇਂ, ਇੱਕ ਦਿਨ ਵਿੱਚ 34 ਮਰੀਜ਼ਾਂ ਦੀ ਮੌਤ ਹੋ ਗਈ, ਨਾਲ ਹੀ ਮੁੰਬਈ ਵਿੱਚ ਕੋਰੋਨਾ ਪੌਜ਼ੀਟਿਵ ਦੀ ਗਿਣਤੀ ਵੱਧ ਕੇ 10,714 ਹੋ ਗਈ ਹੈ।

ਇਸ ਤੋਂ ਇਲਾਵਾ ਗੁਜਰਾਤ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ, ਕਰਨਾਟਕ ਅਤੇ ਪੰਜਾਬ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਤ ਰਾਜ ਹਨ।

548 ਡਾਕਟਰ ਅਤੇ ਸਿਹਤ ਕਰਮਚਾਰੀ ਕੋਰੋਨਾ ਵਾਇਰਸ ਪੀੜਤ

ਹੁਣ ਤੱਕ ਦੇਸ਼ ਭਰ ਦੇ ਹਸਪਤਾਲਾਂ ਵਿੱਚ 548 ਡਾਕਟਰ, ਨਰਸਾਂ ਅਤੇ ਪੈਰਾਮੈਡਿਕਸ ਕੋਰੋਨਾ ਪੀੜਤ ਹੋ ਚੁੱਕੇ ਹਨ। ਇਸ ਵਿੱਚ ਵਾਰਡ ਬੁਆਏ, ਸਵੀਪਰ, ਸੁਰੱਖਿਆ ਗਾਰਡ, ਲੈਬ ਸਹਾਇਕ, ਸੇਵਾਦਾਰ, ਲਾਂਡਰੀ ਅਤੇ ਰਸੋਈ ਦਾ ਸਟਾਫ ਸ਼ਾਮਲ ਨਹੀਂ ਹੈ। ਦਿੱਲੀ ਵਿੱਚ 69 ਡਾਕਟਰ, 274 ਨਰਸਾਂ ਅਤੇ ਪੈਰਾ ਮੈਡੀਕਲ ਸ਼ਾਮਲ ਹਨ।

ਇਹ ਵੀ ਪੜ੍ਹੋ: ਰੂਸ ਦੀ ਸੱਭਿਆਚਾਰ ਮੰਤਰੀ ਵੀ ਹੋਈ ਕੋਰੋਨਾ ਵਾਇਰਸ ਨਾਲ ਗ੍ਰਸਤ

Last Updated : May 7, 2020, 9:29 AM IST

ABOUT THE AUTHOR

...view details