ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਮਾਰ ਦਾ ਪਹਿਲਾ ਦੌਰ ਦੱਖਣੀ ਭਾਰਤ ਵਿੱਚ ਕੇਰਲਾ ਅਤੇ ਕਰਨਾਟਕ ਵਰਗੇ ਰਾਜਾਂ ਵਿਚ ਸ਼ੁਰੂ ਹੋਇਆ ਸੀ, ਪਰ ਇਸ ਨੇ ਪੱਛਮੀ ਭਾਰਤ ਦੇ ਦੋ ਵੱਡੇ ਰਾਜਾਂ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਕਹਿਰ ਢਾਹ ਰੱਖਿਆ ਹੈ। ਇਕੱਲੇ ਭਾਰਤ ਵਿੱਚ ਹੀ ਮਹਾਰਾਸ਼ਟਰ ਅਤੇ ਗੁਜਰਾਤ ਦੇ ਕੁੱਲ ਕੋਰੋਨਾ ਪੀੜਤ 40 ਫੀਸਦੀ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਪੀੜਤਾਂ ਦੇ 1,463 ਨਵੇਂ ਕੇਸ ਸਾਹਮਣੇ ਆਏ ਹਨ ਅਤੇ 60 ਲੋਕਾਂ ਦੀ ਮੌਤ ਹੋਈ ਹੈ, ਜੋ ਕਿ ਸਭ ਤੋਂ ਵੱਧ ਹੈ। ਇਸ ਤੋਂ ਬਾਅਦ, ਦੇਸ਼ ਭਰ ਵਿਚ ਕੋਰੋਨਾ ਪੌਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 29,435 ਹੋ ਗਈ ਹੈ, ਜਿਨ੍ਹਾਂ ਵਿਚੋਂ 21,632 ਐਕਟਿਵ ਹਨ, 6,868 ਲੋਕ ਇਲਾਜ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ ਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ 934 ਲੋਕਾਂ ਦੀ ਮੌਤ ਹੋ ਗਈ ਹੈ।
ਦੋ ਸਭ ਤੋਂ ਵੱਡੇ ਉਦਯੋਗਿਕ ਰਾਜ ਪ੍ਰਭਾਵਿਤ:
ਦੇਸ਼ ਦੇ ਦੋ ਸਭ ਤੋਂ ਵੱਡੇ ਉਦਯੋਗਿਕ ਰਾਜਾਂ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਮਰੀਜ਼ 11,369 ਤੋਂ ਵੱਧ ਹੋ ਗਈ ਹੈ। ਇਨ੍ਹਾਂ ਵਿੱਚੋਂ 8,068 ਮਰੀਜ਼ ਮਹਾਰਾਸ਼ਟਰ ਅਤੇ 3,301 ਗੁਜਰਾਤ ਵਿੱਚ ਹਨ। 30 ਜਨਵਰੀ ਨੂੰ ਢਾਈ ਮਹੀਨੇ ਹੋਏ ਸਨ, ਉਸ ਸਮੇਂ ਗੁਜਰਾਤ ਵਿੱਚ ਪਹਿਲਾ ਮਾਮਲਾ 19 ਮਾਰਚ ਨੂੰ ਸਾਹਮਣੇ ਆਇਆ ਸੀ। ਪਰ, ਉਦੋਂ ਤੋਂ ਤਾਲਾਬੰਦੀ ਦੇ 40 ਦਿਨਾਂ ਦੇ ਅੰਦਰ ਹੀ ਕੋਰੋਨਾ ਵਾਇਰਸ ਮਾਮਲਿਆਂ ਵਿੱਚ 99 ਫੀਸਦੀ ਦਾ ਵਾਧਾ ਹੋਇਆ।
ਉੱਤਰ ਭਾਰਤ ਵਿੱਚ ਯੂਪੀ, ਰਾਜਸਥਾਨ, ਪੰਜਾਬ, ਜੰਮੂ-ਕਸ਼ਮੀਰ, ਦਿੱਲੀ ਅਤੇ ਹਰਿਆਣਾ ਛੇ ਪ੍ਰਭਾਵਤ ਰਾਜ ਹਨ, ਜਿਨ੍ਹਾਂ ਵਿੱਚ 8,088 ਕੇਸ ਹਨ। 30 ਕਰੋੜ ਦੀ ਆਬਾਦੀ ਵਾਲੇ 3 ਰਾਜਾਂ ਰਾਜਸਥਾਨ ਤੇ ਦਿੱਲੀ ਵਿੱਚ ਪੀੜਤਾਂ ਦੀ ਗਿਣਤੀ 2-2 ਹਜ਼ਾਰ ਤੋਂ ਪਾਰ ਹੈ, ਯੂਪੀ 2 ਹਜ਼ਾਰ ਤੋਂ ਪਾਰ ਹੋਣ ਦੇ ਨੇੜੇ ਹੈ। ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ ਦਾ ਕੋਈ ਸ਼ਹਿਰ ਅਜਿਹਾ ਨਹੀਂ ਹੈ ਜਿਥੇ ਇਕੱਲੇ 30 ਫੀਸਦੀ ਤੋਂ ਵੱਧ ਮਾਮਲੇ ਹੋਣ।