ਨਵੀਂ ਦਿੱਲੀ: ਤਾਲਾਬੰਦੀ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਔਸਤਨ ਦਰ ਵਿੱਚ ਕਮੀ ਆਈ ਹੈ। ਹਾਲਾਂਕਿ, 3 ਸੂਬਿਆਂ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀ ਸਥਿਤੀ ਚਿੰਤਾਜਨਕ ਹੈ। ਸਿਹਤ ਮੰਤਰਾਲੇ ਦੇ ਰਿਪੋਰਟ ਮੁਤਾਬਕ, ਦੇਸ਼ ਭਰ ਵਿੱਚ ਹੋਈਆਂ ਕੁੱਲ 826 ਮੌਤਾਂ ਵਿਚੋਂ ਦੋ ਤਿਹਾਈ (555 ਕੇਸ) ਸਿਰਫ਼, ਇਨ੍ਹਾਂ ਤਿੰਨ ਰਾਜਾਂ ਵਿਚੋਂ ਹਨ। ਇਸ ਸਬੰਧ ਵਿੱਚ, ਦਿੱਲੀ ਚੌਥੇ ਅਤੇ ਉੱਤਰ ਪ੍ਰਦੇਸ਼ ਛੇਵੇਂ ਸਥਾਨ 'ਤੇ ਹੈ।
ਮਹਾਰਾਸ਼ਟਰ ਵਿੱਚ ਹਾਲਤ ਗੰਭੀਰ:
ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਵਿੱਚ ਇੱਕ ਦਿਨ 'ਚ 811 ਨਵੇਂ ਮਰੀਜ਼ ਪਾਏ ਗਏ। ਪਿਛਲੇ 6 ਦਿਨਾਂ ਵਿੱਚ 71 ਵਿਅਕਤੀਆਂ ਦੀ ਮੌਤ ਹੋ ਗਈ ਹੈ, ਭਾਵ ਔਸਤਨ ਹਰ 2 ਘੰਟਿਆਂ ਵਿੱਚ ਇੱਕ ਮਰੀਜ਼ ਮਰ ਰਿਹਾ ਹੈ।
ਗੁਜਰਾਤ ਵਿੱਚ ਵੀ ਚੁਣੌਤੀ ਵਧੀ:
ਗੁਜਰਾਤ ਕੋਰੋਨਾ ਵਾਇਰਸ ਦੇ ਪੀੜਤਾਂ ਦੇ ਮਾਮਲੇ ਵਿੱਚ ਇੱਕ ਮਹੀਨੇ ਵਿੱਚ 7 ਵੇਂ ਤੋਂ ਦੂਜੇ ਨੰਬਰ ‘ਤੇ ਚਲਾ ਗਿਆ ਹੈ। ਐਤਵਾਰ ਨੂੰ ਅਹਿਮਦਾਬਾਦ ਵਿੱਚ ਕੋਰੋਨਾ ਵਾਇਰਸ ਨਾਲ 18 ਲੋਕਾਂ ਦੀ ਮੌਤ ਹੋ ਗਈ। ਔਸਤਨ, ਹਰ ਢਾਈ ਘੰਟਿਆਂ ਵਿੱਚ ਇੱਕ ਦੀ ਮੌਤ ਹੋ ਰਹੀ ਹੈ।