ਗੁਰੂਗ੍ਰਾਮ: ਸੈਸ਼ਨ ਜੱਜ ਦੇ ਪੁੱਤਰ ਅਤੇ ਪਤਨੀ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਮਹੀਪਾਲ ਨੂੰ ਫਾਂਸੀ ਦੀ ਸਜ਼ਾ ਸੁਣਾਈ। ਗੁਰੂਗ੍ਰਾਮ ਦੀ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਨੂੰ ਆਈਪੀਸੀ ਦੀ ਧਾਰਾ 302, 201, 17 ਅਤੇ ਆਰਮਜ਼ ਐਕਟ-27 ਤਹਿਤ ਦੋਸ਼ੀ ਠਹਿਰਾਇਆ।
ਦੱਸ ਦਈਏ ਕਿ ਸਾਲ 2018 ਵਿੱਚ ਗੰਨਮੈਨ ਮਹੀਪਾਲ ਨੇ ਵਧੀਕ ਜੱਜ ਦੇ ਬੇਟੇ ਅਤੇ ਪਤਨੀ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਹ ਸ਼ਾਇਦ ਹਰਿਆਣਾ ਦੇ ਇਤਿਹਾਸ ਵਿੱਚ ਪਹਿਲਾ ਮਾਮਲਾ ਸੀ, ਜਿਸ ਵਿੱਚ ਲੋਕ ਅੱਗੇ ਆਏ ਅਤੇ ਗਵਾਹੀ ਦਿੱਤੀ। ਇਸ ਕਤਲੇਆਮ ਵਿੱਚ 81 ਲੋਕਾਂ ਨੇ ਆਪਣੇ ਨਾਮ ਗਵਾਹੀ ਵਜੋਂ ਦਰਜ ਕੀਤੇ ਸਨ। ਇਨ੍ਹਾਂ ਵਿੱਚੋਂ 67 ਵਿਅਕਤੀਆਂ ਦੀ ਗਵਾਹੀ ਲਈ ਗਈ। ਇੱਕ ਸਾਲ ਦੇ ਅੰਦਰ ਗਵਾਹੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ।