ਨਵੀਂ ਦਿੱਲੀ : ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਐਂਸੇਫਲਾਈਟਿਸ ਸਿੰਡਰੋਮ ਕਾਰਨ 2 ਹੋਰ ਬੱਚਿਆਂ ਦੀ ਮੌਤ ਹੋ ਗਈ ਹੈ ਜਦ ਕਿ ਅਧਿਕਾਰੀਆਂ ਨੇ ਕਿਹਾ ਕਿ ਬੀਮਾਰੀਆਂ ਅਤੇ ਜਾਨੀ ਨੁਕਸਾਨ ਮੀਂਹ ਦੀ ਸ਼ੁਰੂਆਤ ਕਾਰਨ ਘਟਣਾ ਸ਼ੁਰੂ ਹੋ ਗਿਆ ਹੈ।
ਦੋਵੇਂ ਬੱਚਿਆਂ ਦੀਆਂ ਮੌਤਾਂ ਐੱਸ ਕੇ ਕਾਲਜ ਅਤੇ ਹਸਪਤਾਲ ਵਿਖੇ ਹੋਈਆਂ ਹਨ, ਜਿੱਥੇ 431 ਬੱਚਿਆਂ ਨੂੰ ਚਮਕੀ ਦੇ ਇਲਾਜ਼ ਵਾਸਤੇ ਭਰਤੀ ਕਰਵਾਇਆ ਗਿਆ ਹੈ। SKMCH ਵਿਖੇ ਚਮਕੀ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 110 ਹੋ ਗਈ ਹੈ।