ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਵਿਰੋਧੀ ਕਿਸਾਨੀ ਸ਼ੰਘਰਸ਼ ਦੇ ਚਲਦਿਆਂ ਦਿੱਲੀ ਜਾ ਰਹੇ ਕਿਸਾਨ ਯੂਨੀਅਨ (ਉਗਰਾਹਾਂ) ਦੇ ਇੱਕ ਜਥੇ 'ਚ ਸ਼ਾਮਲ ਇੱਕ ਟਰੈਕਟਰ ਮਕੈਨਿਕ ਸਾਥੀ ਦੀ ਕਾਰ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ।
'ਦਿੱਲੀ ਚਲੋ' ਅੰਦੋਲਨ 'ਚ ਘਟੀ ਦਰਦਨਾਕ ਘਟਨਾ, ਕਾਰ 'ਚ ਜ਼ਿੰਦਾ ਸੜਿਆ ਕਿਸਾਨ ਦਾ ਸਾਥੀ
ਖੇਤੀਬਾੜੀ ਕਾਨੂੰਨਾਂ ਵਿਰੋਧੀ ਕਿਸਾਨੀ ਸ਼ੰਘਰਸ਼ ਦੇ ਚਲਦਿਆਂ ਦਿੱਲੀ ਜਾ ਰਹੇ ਕਿਸਾਨ ਯੂਨੀਅਨ (ਉਗਰਾਹਾਂ) ਦੇ ਇੱਕ ਜਥੇ ਚ ਸ਼ਾਮਲ ਇੱਕ ਟਰੈਕਟਰ ਮਕੈਨਿਕ ਸਾਥੀ ਦੀ ਕਾਰ ਨੂੰ ਅੱਗ ਲੱਗਣ ਮੌਤ ਹੋ ਗਈ।
ਜਥੇਬੰਦੀ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਬਹਾਦਰਗੜ੍ਹ ਤੋਂ ਅੱਗੇ ਦਿੱਲੀ ਮੁੱਖ ਸੜਕ ‘ਤੇ ਇੱਕ 5911 ਟਰੈਕਰ ਖਰਾਬ ਹੋ ਜਾਣ ਕਾਰਨ ਧਨੌਲਾ ਤੋਂ ਆਏ ਟਰੈਟਰ ਮਕੈਨਿਕ ਗੁਰਜੰਟ ਸਿੰਘ ਨਾਲ ਇੱਕ ਹੋਰ ਸਾਇਕਲ ਮਕੈਨਿਕ ਜਨਕ ਰਾਜ ਪੁੱਤਰ ਪ੍ਰੀਤਮ ਲਾਲ ਵਾਸੀ ਧਨੌਲਾ ਵੀ ਉਸ ਨਾਲ ਆ ਗਿਆ।
ਮਕੈਨਿਕ ਗੁਰਜੰਟ ਸਿੰਘ ਜਦ ਦੇਰ ਰਾਤ ਤੱਕ ਟਰੈਕਟਰ ਠੀਕ ਕਰਦਾ ਰਿਹਾ ਤਾ ਜਨਕ ਰਾਜ ਕਾਰ 'ਚ ਆ ਕੇ ਸੌਂ ਗਿਆ। ਅਚਾਨਕ ਕਾਰ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਉਹ ਇਸਦੇ ਅੰਦਰ ਹੀ ਸੜ ਕੇ ਸੁਆਹ ਹੋ ਗਿਆ। ਗਰੀਬ ਪਰਿਵਾਰ ਨਾਲ ਸਬੰਧਤ ਮ੍ਰਿਤਕ ਆਪਣੇ ਪਿਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ।