ਪੰਜਾਬ

punjab

ETV Bharat / bharat

'ਪੰਜਾਬ ਕੇਸਰੀ' ਲਾਲਾ ਲਾਜਪਤ ਰਾਏ ਦਾ ਸ਼ਹੀਦੀ ਦਿਹਾੜਾ ਅੱਜ

ਲਾਲਾ ਲਾਜਪਤ ਰਾਏ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇੱਕ ਮਹਾਨ ਇਨਕਲਾਬੀ ਵਜੋਂ ਹਮੇਸ਼ਾ ਯਾਦ ਕੀਤੇ ਜਾਣਗੇ। ਲੋਕ ਪਿਆਰ ਨਾਲ ਪੰਜਾਬ ਕੇਸਰੀ ਵੀ ਕਹਿ ਕੇ ਬਲਾਉਂਦੇ ਸਨ।

ਫ਼ੋਟੋ

By

Published : Nov 17, 2019, 2:17 PM IST

ਲਾਲਾ ਲਾਜਪਤ ਰਾਏ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇੱਕ ਮਹਾਨ ਇਨਕਲਾਬੀ ਵਜੋਂ ਹਮੇਸ਼ਾ ਯਾਦ ਕੀਤੇ ਜਾਣਗੇ। ਲਾਲਾ ਜੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਤਿੰਨ ਸਭ ਤੋਂ ਪ੍ਰਮੁੱਖ ਰਾਸ਼ਟਰਵਾਦੀ ਮੈਬਰਾਂ ਵਿਚੋਂ ਇੱਕ ਸਨ ਅਤੇ ਉਹ ਲਾਲ, ਬਾਲ ਅਤੇ ਪਾਲ ਤਿੱਕੜੀ ਦਾ ਹਿੱਸਾ ਸਨ। ਤਿੱਕੜੀ ਦੇ ਦੋ ਹੋਰ ਮੈਂਬਰ ਬਾਲ ਗੰਗਾਧਰ ਤਿਲਕ ਅਤੇ ਬਿਪਨ ਚੰਦਰ ਪਾਲ ਸਨ। ਉਨ੍ਹਾਂ ਨੂੰ ਲੋਕ ਪਿਆਰ ਨਾਲ ਪੰਜਾਬ ਕੇਸਰੀ ਵੀ ਕਹਿ ਕੇ ਬਲਾਉਂਦੇ ਸਨ।

ਲਾਲਾ ਜੀ ਨੇ ਬੰਗਾਲ ਦੇ ਵਿਭਾਜਨ ਦੇ ਖਿਲਾਫ ਸੰਘਰਸ਼ ਵਿਚ ਸਰਗਰਮ ਭੂਮਿਕਾ ਨਿਭਾਈ। ਸੁਰਿੰਦਰ ਨਾਥ ਬੈਨਰਜੀ, ਵਿਪਿਨ ਚੰਦਰ ਪਾਲ ਅਤੇ ਅਰਬਿੰਦ ਘੋਸ਼ ਦੇ ਨਾਲ ਨਾਲ ਉਹ ਬੰਗਾਲ ਅਤੇ ਸਵਦੇਸ਼ੀ ਦਾ ਇੱਕ ਜ਼ੋਰਦਾਰ ਅਭਿਆਨ ਵਿਚ ਦੇਸ਼ ਨੂੰ ਇੱਕਜੁਟ ਕੀਤਾ। ਉਨ੍ਹਾਂ ਨੇ ਅਮਰੀਕਾ ਦੇ ਵਿਚ ਭਾਰਤੀ ਹੋਮ ਲੀਗ ਸੋਸਾਇਟੀ ਦੀ ਸਥਾਪਨਾ ਕੀਤੀ ਅਤੇ ”ਯੰਗ ਇੰਡੀਆ” ਨਾਮਕ ਕਿਤਾਬ ਲਿਖੀ ਜਿਸ ਵਿਚ ਗੰਭੀਰ ਰੂਪ ਭਾਰਤ ਲੋਕਾਂ ਨਾਲ ਹੋਈਆਂ ਧੱਕੇਸ਼ਾਹੀਆਂ ਦਾ ਜ਼ਿਕਰ ਕੀਤਾ। ਲਾਲਾ ਜੀ ਨੇ ਕੁੱਝ ਸਮਾਂ ਪੰਜਾਬ ਨੈਸ਼ਨਲ ਬੈਂਕ ਦੀ ਮਨੇਜਮੈਂਟ ਵਿੱਚ ਵੀ ਵੱਧ ਚੜ੍ਹ ਕੇ ਕੰਮ ਕੀਤਾ।

1927 ਵਿੱਚ ਹੀ ਬਰਤਾਨਵੀ ਸਰਕਾਰ ਨੇ ਸੱਤ ਮੈਂਬਰਾਂ ਦਾ ਇੱਕ ਕਮਿਸ਼ਨ ਨਿਯੁਕਤ ਕੀਤਾ ਗਿਆ ਜੋ ਭਾਰਤ ਆਉਣ ਲਈ ਤਿਆਰ ਸੀ, ਪਰ ਇਸ ਕਮਿਸ਼ਨ ਵਿੱਚ ਕਿਸੇ ਭਾਰਤੀ ਮੂਲ ਦੇ ਮੈਂਬਰ ਨੂੰ ਨਿਯੁਕਤ ਨਹੀਂ ਸੀ ਕੀਤਾ ਗਿਆ। ਜਿਸ ਨਾਲ ਸਾਰੇ ਦੇਸ਼ ਵਿੱਚ ਰੋਸ ਦੀ ਲਹਿਰ ਦੌੜ ਗਈ। ਇਸੇ ਦੌਰਾਨ ਹੀ ਲੋਕਾਂ ਵਿੱਚ ਏਕਤਾ ਦਾ ਚੰਗਾ ਅਵਸਰ ਬਣਿਆ ਤੇ ਮੁਸਲਿਮ ਲੀਗ ਤੇ ਸਰਵ ਭਾਰਤੀ ਹਿੰਦੂ ਮਹਾਂਸਭਾ ਨੇ ਸਾਈਮਨ ਦਾ ਬਾਈਕਾਟ ਕਰਣ ਦਾ ਮਨ ਬਣਾਇਆ ਇਸ ਲਈ ਕਾਂਗਰਸ ਨੂੰ ਸਹਿਯੋਗ ਦੇਣ ਦਾ ਇਕਰਾਰ ਕੀਤਾ।

ਲਾਲਾ ਜੀ ਨੇ ਸਾਈਮਨ ਦਾ ਬਾਈਕਾਟ ਕਰਨ ਲਈ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਲਾਲਾ ਜੀ ਆਪ ਸਾਈਮਨ ਦੇ ਬਾਈਕਾਟ ਦੇ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗ ਪਏ। ਸਾਈਮਨ ਦੀ ਨਿਯੁਕਤੀ ਦਾ ਪ੍ਰਸਤਾਵ ਪੇਸ਼ ਕਰਨ ਸਮੇਂ ਸੈਕਰੇਟਰੀ ਆਫ ਸਟੇਟ ਲਾਰਡ ਬਰਕਨ ਹੈਡ ਨੇ 24 ਨਵੰਬਰ 1927 ਨੂੰ ਲਾਰਡ ਸਦਨ ਵਿੱਚ ਇੱਕ ਭਾਸ਼ਣ ਦਿੱਤਾ ਸੀ ਉਸਨੇ ਆਪਣਾ ਸੰਵਿਧਾਨ ਆਪ ਬਣਾਉਣ ਸਬੰਧੀ ਭਾਰਤ ਦੀ ਸੁਯੋਗਤਾ ਦਾ ਮਜ਼ਾਕ ਉਡਾਇਆ ਸੀ। ਆਖਰ ਉਹ ਦਿਨ ਵੀ ਆ ਗਿਆ ਜਿਸ ਦਿਨ ਸਾਈਮਨ ਕਮਿਸ਼ਨ ਨੇ ਭਾਰਤ ਆਉਣਾ ਸੀ। 30 ਅਕਤੂਬਰ ਦਾ ਦਿਨ ਸੀ। ਲਾਲਾ ਜੀ ਲਾਹੌਰ ਪਰਤ ਆਏ ਤੇ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਾਰੀ ਭਰਕਮ ਜਲਸੇ ਨੂੰ ਸੰਬੋਧਨ ਕੀਤਾ ਤੇ ਇਸ ਜਲਸੇ ਦੀ ਅਗਵਾਈ ਕੀਤੀ।

ਇਸ ਸ਼ਾਂਤਮਈ ਜਲੂਸ ਦੇ ਨਾਲ-ਨਾਲ ‘ਸਾਈਮਨ ਵਾਪਸ ਜਾਓ’ ਦੇ ਨਾਅਰੇ ਵੀ ਲਾਏ। ਇਸ ਸ਼ਾਤਮਈ ਜਲੂਸ ਤੇ ਅੰਗਰੇਜ਼ ਸਰਕਾਰ ਦੇ ਹੁਕਮ ਤੇ ਲਾਲਾ ਜੀ ਤੇ ਲਾਠੀਆਂ ਵਰਸਾਈਆਂ ਗਈਆਂ, ਪਰ ਸਿਰੜੀ ਤੇ ਹਿੰਮਤੀ ਲਾਲਾ ਜੀ ਡਾਂਗਾਂ ਦੀ ਪਰਵਾਹ ਨਾ ਕਰਦੇ ਹੋਏ ਅੱਗੇ ਵੱਧ ਰਹੇ ਸਨ। ਲਾਠੀਆਂ ਦੇ ਜ਼ੋਰ ਨੇ ਲਾਲਾ ਜੀ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ।
ਲਾਲਾ ਜੀ ਨੇ ਇਸ ਹਮਲੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਕਿਹਾ ਕਿ ਮੇਰੇ ਤੇ ਵਰ੍ਹਾਈਆਂ ਗਈਆਂ ਡਾਗਾਂ ਦੀ ਇੱਕ-ਇੱਕ ਚੋਟ ਬਰਤਾਨਵੀਂ ਸਰਕਾਰ ਦੇ ਤਾਬੂਤ ਵਿੱਚ ਕਿੱਲ ਦਾ ਕੰਮ ਕਰੇਗੀ। ਲਾਲਾ ਜੀ ਨੇ ਕਿਹਾ ਕਿ ‘ਜੇ ਕੋਈ, ਹਿੰਸਾਤਮਕ ਕ੍ਰਾਂਤੀ ਆ ਜਾਂਦੀ ਹੈ ਤਾਂ ਉਸ ਲਈ ਅੰਗਰੇਜ਼ ਸਰਕਾਰ ਖੁੱਦ ਜ਼ਿੰਮੇਵਾਰ ਹੋਵੇਗੀ।’ ਅਖੀਰ ਡਾਗਾਂ ਦੀ ਚੋਟ ਨਾ ਸਹਾਰਦੇ ਹੋਏ ਲਾਲਾ ਲਾਜਪਤ ਰਾਏ ਜੀ 17 ਨਵੰਬਰ 1928 ਦੀ ਸਵੇਰ ਨੂੰ ਆਪਣੇ ਵਤਨ ਲਈ ਸ਼ਹੀਦੀ ਜ਼ਾਮ ਪੀ ਗਏ।

ਲਾਲਾ ਜੀ ਦੀ ਸ਼ਹੀਦੀ ਤੇ ਸਾਰਾ ਦੇਸ਼ ਗਮਗੀਨ ਸੀ। ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਸਾਂਡਰਸ ਨੂੰ ਗੋਲੀ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ਸੀ। ਪੰਜਾਬ ਦੇ ਇਸ ਮਹਾਨ ਸਪੂਤ ਦੇ ਬਲਿਦਾਨ ਦੇ 20 ਸਾਲ ਦੇ ਅੰਦਰ ਹੀ ਭਾਰਤ ਵਿੱਚ ਬਰਤਾਨਵੀ ਸਾਮਰਾਜ ਦਾ ਸੂਰਜ ਅਸਤ ਹੋ ਗਿਆ ਸੀ।

ਭਾਰਤ ਨੂੰ ਆਜ਼ਾਦ ਕਰਾਉਣ ਪ੍ਰਤੀ ਲਾਲਾ ਜੀ ਦਾ ਇਹ ਜਜ਼ਬਾ ਨੋਜਵਾਨਾਂ ਵਿੱਚ ਆਪਣੇ ਮੁਲਕ ਲਈ ਮਰ ਮਿਟਣ ਅਤੇ ਜ਼ੁਲਮ ਖ਼ਿਲਾਫ਼ ਲੜਨ ਦੀ ਚੰਗਿਆੜੀ ਹਮੇਸ਼ਾ ਛੱਡਦਾ ਰਹੇਗਾ।

ABOUT THE AUTHOR

...view details