ਨਵੀਂ ਦਿੱਲੀ: ਖੁਫੀਆ ਵਿਭਾਗ ਦੇ ਮੁਲਾਜ਼ਮ ਦੀ ਵੀ ਦਿੱਲੀ ਹਿੰਸਾ ਵਿੱਚ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਆਈਬੀ (ਇੰਟੈਲੀਜੈਂਸ ਬਿਊਰੋ) ਦੇ ਕਰਮਚਾਰੀ ਅੰਕਿਤ ਸ਼ਰਮਾ ਦੀ ਲਾਸ਼ ਬੁੱਧਵਾਰ ਨੂੰ ਚਾਂਦਬਾਗ ਵਿਖੇ ਨਾਲੇ ਚੋਂ ਮਿਲੀ। ਉਨ੍ਹਾਂ ਦਾ ਪਥਰਾਅ ਦੌਰਾਨ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਨਾਲੇ ਵਿੱਚ ਸੁੱਟ ਦਿੱਤਾ ਗਿਆ।
ਮ੍ਰਿਤਕ ਆਈਬੀ ਅਧਿਕਾਰੀ ਅੰਕਿਤ ਚਾਂਦਬਾਗ ਵਿੱਚ ਰਹਿੰਦੇ ਸਨ। ਜਿਸ ਸਮੇਂ ਉਨ੍ਹਾਂ ਨਾਲ ਘਟਨਾ ਵਾਪਰੀ, ਉਸ ਸਮੇਂ ਘਰ ਪਰਤਣ ਤੋਂ ਬਾਅਦ ਜਦੋਂ ਦੰਗੇ ਭੜਕੇ ਤਾਂ ਉਹ ਘਰੋਂ ਨਿਕਲ ਕੇ ਜਾਣਕਾਰੀ ਜੁਟਾਉਣ ਵਿੱਚ ਲੱਗੇ ਹੋਏ ਸਨ। 25 ਸਾਲਾਂ ਮ੍ਰਿਤਕ ਅੰਕਿਤ ਆਈਬੀ ਵਿੱਚ ਸੁਰੱਖਿਆ ਸਹਾਇਕ ਵਜੋਂ ਤੈਨਾਤ ਸਨ।
ਅੰਕਿਤ ਦੀ ਲਾਸ਼ ਨੂੰ ਬੁੱਧਵਾਰ ਨਾਲੇ ਚੋਂ ਕੱਢਿਆ ਗਿਆ। ਬੀਤੇ ਦਿਨ ਹਿੰਸਾ ਤੋਂ ਬਾਅਦ ਪਰਿਵਾਰ ਵਾਲੇ ਅੰਕਿਤ ਦੇ ਭਾਲ ਵਿੱਚ ਸਨ। ਉਨ੍ਹਾਂ ਦੇ ਪਿਤਾ ਰਵਿੰਦਰ ਸ਼ਰਮਾ ਵੀ ਆਈਬੀ ਵਿੱਚ ਹੈੱਡ ਕਾਂਸਟੇਬਲ ਹਨ। ਉਨ੍ਹਾਂ ਨੇ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਦੇ ਸਮਰਥਕਾਂ ਉੱਤੇ ਕਤਲ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਕਿਤ ਨੂੰ ਗੋਲੀ ਮਾਰੀ ਗਈ ਹੈ। ਪੁਲਿਸ ਨੇ ਫ਼ਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਦੱਸ ਦਈਏ ਕਿ ਐਨਆਰਸੀ ਅਤੇ ਸੀਏਏ ਦੇ ਵਿਰੋਧ ਵਿੱਚ ਦਿੱਲੀ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਸੀ। ਹੈੱਡ ਕਾਂਸਟੇਬਲ ਰਤਨ ਲਾਲ ਜ਼ਿਲ੍ਹਾ ਸੀਕਰੀ ਦੇ ਪਿੰਡ ਤਿਹਾਵਲੀ ਦਾ ਰਹਿਣ ਵਾਲਾ ਸੀ। ਉਸ ਨੇ ਪਿੰਡ ਵਾਲਿਆਂ ਨੇ ਮੰਗ ਕੀਤੀ ਸੀ ਕਿ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਦਿੱਲੀ ਹਿੰਸਾ ਵਿੱਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਵੀ ਵੱਧ ਲੋਕ ਜ਼ਖਮੀ ਹਨ।
ਇਹ ਵੀ ਪੜ੍ਹੋ: ਦਿੱਲੀ ਹਿੰਸਾ ਵਿੱਚ ਮਾਰੇ ਗਏ ਹੈੱਡ ਕਾਂਸਟੇਬਲ ਨੂੰ ਦਿੱਤਾ ਗਿਆ ਸ਼ਹੀਦ ਦਾ ਦਰਜਾ