ਪੰਜਾਬ

punjab

ETV Bharat / bharat

ਪਾਣੀ ਦੀ ਟੈਂਕੀ 'ਚੋਂ ਮਿਲੀ ਗੁੰਮਸ਼ੁਦਾਂ ਔਰਤ ਅਤੇ ਬੱਚੇ ਦੀ ਲਾਸ਼ - crime news

ਹਿਮਾਚਲ ਦੇ ਪਿੰਡ ਡਾਕਲਾਹੜਾ ਵਿਖੇ ਮਾਂ ਸਣੇ 8 ਸਾਲਾਂ ਬੱਚੇ ਦੀ ਮਿਲੀ ਲਾਸ਼। ਮੌਕੇ 'ਤੇ ਪਹੁੰਚੀ ਹਿਮਾਚਲ ਪੁਲਿਸ। ਅੰਨ੍ਹੇ ਕਤਲ ਦੇ ਇਸ ਮਾਮਲੇ ਦੀ ਜਾਂਚ ਜਾਰੀ।

ਮ੍ਰਿਤਕ ਮਾਂ-ਪੁੱਤਰ ਦੀ ਫ਼ਾਈਲ ਫ਼ੋਟੋ।

By

Published : Apr 2, 2019, 8:45 AM IST

Updated : Apr 2, 2019, 9:43 AM IST

ਹਿਮਾਚਲ: ਇੱਥੋ ਦੀ ਤਹਿਸੀਲ ਇੰਦੌਰਾ ਦੇ ਪਿੰਡ ਡਾਕਲਾਹੜਾ ਵਿਖੇ ਰਾਤ ਨੂੰ ਘਰ 'ਚ ਇੱਕ ਔਰਤ ਆਪਣੇ ਬੱਚੇ ਸੁਤੀ ਪਰ ਸਵੇਰੇ ਕਮਰੇ ਵਿੱਚ ਨਾ ਮਿਲੀ। ਇਸ ਦੇ ਚਲਦਿਆਂ ਔਰਤ ਦੇ ਪਤੀ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਵਲੋਂ ਉਕਤ ਔਰਤ ਅਤੇ ਉਸ ਦੇ ਬੱਚੇ ਦੀ ਭਾਲ ਸ਼ੁਰੂ ਕਰ ਦਿਤੀ ਗਈ।

ਘਰ 'ਚ ਪਾਣੀ ਦੀ ਟੰਕੀ 'ਚੋਂ ਮਿਲੀ ਗੁੰਮਸ਼ੁਦਾਂ ਔਰਤ ਅਤੇ ਬੱਚੇ ਦੀ ਲਾਸ਼, ਵੇਖੋ ਵੀਡੀਓ।


ਤਲਾਸ਼ ਦੌਰਾਨ ਪੁਲਿਸ ਨੇ ਜਦ ਘਰ ਵਿਚ ਮੌਜੂਦ ਪਾਣੀ ਦੀ ਟੈਂਕੀ ਨੂੰ ਵੇਖਿਆ ਤਾਂ ਦੋਹਾਂ ਮ੍ਰਿਤਕਾਂ ਦੀ ਮ੍ਰਿਤਕ ਦੇਹ ਪਾਣੀ ਦੀ ਟੈਂਕੀ ਵਿਚ ਮਿਲੀ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜੇ ਵਿੱਚੋਂ ਲੈ ਕੇ ਮਾਮਲਾ ਦਰਜ ਕਰਦਿਆ ਜਾਂਚ ਸ਼ੁਰੂ ਕਰ ਦਿਤੀ ਹੈ ਕਿ ਆਖਿਰ ਇਹ ਕਤਲ ਹੈ ਜਾਂ ਖੁਦਕੁਸ਼ੀ।
ਇਸ ਸਬੰਧੀ ਹਿਮਾਚਲ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੁੰਮਸ਼ੁਦਾ ਔਰਤ ਅਤੇ ਉਸ ਦੇ ਬੱਚੇ ਦੀ ਲਾਸ਼ ਪਾਣੀ ਦੀ ਟੰਕੀ ਵਿਚੋਂ ਮਿਲੀ ਹੈ ਜਿਸ ਦੇ ਚਲਦੇ ਉਨ੍ਹਾਂ ਵਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

Last Updated : Apr 2, 2019, 9:43 AM IST

ABOUT THE AUTHOR

...view details