ਪੰਜਾਬ

punjab

ETV Bharat / bharat

ਸਮੰਦਰ ਦੀਆਂ ਧੀਆਂ - ਸ਼ਿੰਗਾਰ ਸਮਗਰੀ

ਸਮੁੰਦਰ ਦੇ ਨਮਕੀਨ ਪਾਣੀ ਵਿੱਚ ਘੰਟਿਆਂ ਭਿੱਜ ਕੇ ਇਹ ਸ਼ੈਵਾਲ ਇੱਕਠੇ ਕਰ ਮੁਸ਼ਕਲ ਨਾਲ ਆਪਣਾ ਗੁਜਾਰਾ ਕਰਦਿਆਂ ਹਨ। ਇਹ ਕੰਮ ਕੋਈ ਮਜ਼ਾਕ ਨਹੀਂ ਹੈ ਕਿਉਂਕਿ ਅਕਸਰ ਸਮੁੰਦਰ 'ਚ ਸ਼ੈਵਾਲ ਇੱਕਠੇ ਕਰਨ ਲਈ ਉਨ੍ਹਾਂ ਨੂੰ ਇੱਕ ਸਾਹ ਲੈ ਕੇ ਲੰਬੇ ਸਮੇ ਤੱਕ ਪਾਣੀ ਦੇ ਅੰਦਰ ਰਹਿਣਾ ਪੈਂਦਾ ਹੈ।

ਸਮੰਦਰ ਦੀਆਂ ਧੀਆਂ
ਸਮੰਦਰ ਦੀਆਂ ਧੀਆਂ

By

Published : Oct 9, 2020, 11:42 AM IST

ਤਮਿਲਨਾਡੂ: ਪੌ ਫੁੱਟਣ ਦੇ ਕੁਝ ਹੀ ਦੇਰ ਬਾਅਦ ਤਮਿਲਨਾਡੂ ਦੇ ਦੱਖਣ ਜ਼ਿਲ੍ਹੇ ਦੇ ਰਾਮਨਾਥਪੁਰਮ ਦੇ ਰਾਮੇਸ਼ਵਰਮ ਦੇ ਪੱਵਿਤਰ ਟਾਪੂ ਤੋਂ ਜੱਥੇ 'ਚ ਔਰਤਾਂ ਸਮੁੰਦਰ ਵਿੱਚ ਉਤਰਦੀਆਂ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੀ ਜਵਾਨੀ ਦੀ ਉਮਰ ਲੰਘਾ ਚੁੱਕਿਆ ਹਨ ਤੇ ਉਨ੍ਹਾਂ ਨੂੰ ਲਹਿਰਾਂ ਜਾਂ ਜਵਾਹਰ ਦੇ ਖਤਰੇ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਨੂੰ ਸਮੁੰਦਰ ਦੀਆਂ ਧੀਆਂ ਹੋਣ 'ਚ ਮਾਣ ਹੈ।

ਸਮੁੰਦਰੀ ਸ਼ੈਵਾਲ ਇਕੱਠਾ ਕਰਨ ਵਾਲੀ ਨਾਂਬੂ ਨੇ ਕਿਹਾ ਕਿ ਔਰਤਾਂ 10 ਤੋਂ 15 ਕਿਲੋ ਤੱਕ ਚੁਣਦੀਆਂ ਹਨ। ਕੁਝ ਤਾਂ 20 ਕਿੱਲੋ ਤੱਕ ਇਕੱਠਾ ਕਰ ਲੈਂਦਿਆਂ ਹਨ।

ਸਮੁੰਦਰ ਦੇ ਨਮਕੀਨ ਪਾਣੀ ਵਿੱਚ ਘੰਟਿਆਂ ਭਿੱਜ ਕੇ ਇਹ ਸ਼ੈਵਾਲ ਇੱਕਠੇ ਕਰ ਮੁਸ਼ਕਲ ਨਾਲ ਆਪਣਾ ਗੁਜਾਰਾ ਕਰਦਿਆਂ ਹਨ। ਇਹ ਕੰਮ ਕੋਈ ਮਜ਼ਾਕ ਨਹੀਂ ਹੈ ਕਿਉਂਕਿ ਅਕਸਰ ਸਮੁੰਦਰ 'ਚ ਸ਼ੈਵਾਲ ਇੱਕਠੇ ਕਰਨ ਲਈ ਉਨ੍ਹਾਂ ਨੂੰ ਇੱਕ ਸਾਹ ਲੈ ਕੇ ਲੰਬੇ ਸਮੇ ਤੱਕ ਪਾਣੀ ਦੇ ਅੰਦਰ ਰਹਿਣਾ ਪੈਂਦਾ ਹੈ।

ਸਮੰਦਰ ਦੀਆਂ ਧੀਆਂ

ਸੈਰ-ਸਪਾਟਾ ਅਤੇ ਮੱਛੀ ਫੜਨ ਤੋਂ ਇਲਾਵਾ, ਸਮੁੰਦਰੀ ਸ਼ੈਵਾਲ ਨੂੰ ਇੱਕਠਾ ਕਰਨਾ ਵਿਸ਼ੇਸ਼ ਤੌਰ 'ਤੇ ਮਹਿਲਾਵਾਂ ਲਈ ਲਾਭਕਾਰੀ ਰੁਜ਼ਗਾਰ ਹੈ। ਆਪਣਾ ਸਾਹ ਰੋਕਣਾ! ਅਜਿਹਾ ਕਰਨ ਵਾਲੀ ਜ਼ਿਆਦਾਤਰ ਮਹਿਲਾਵਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ ਅਤੇ ਇਹ ਬਹੁਤ ਘੱਟ ਉਮਰ ਤੋਂ ਹੀ ਇਸ ਕੰਮ 'ਚ ਲੱਗੀਆਂ ਹੋਈਆਂ ਹਨ। ਸਮੁੰਦਰੀ ਸ਼ੈਵਾਲ ਸ਼ਿੰਗਾਰ ਸਮਗਰੀ ਵਿੱਚ ਵਰਤਿਆ ਜਾਣ ਵਾਲਾ ਇੱਕ ਪ੍ਰਮੁੱਖ ਪਦਾਰਥ ਹੈ। ਇਸ ਕਾਰਨ ਤੋਂ ਪੂਰੇ ਸਾਲ ਇਸ ਦੀ ਬਹੁਤ ਜ਼ਿਆਦਾ ਮੰਗ ਬਣੀ ਰਹਿੰਦੀ ਹੈ। ਇਸ 'ਤੇ ਵੀ ਇਹ ਮਹਿਲਾਵਾਂ ਸ਼ਾਇਦ ਹੀ ਕਦੇ ਉਨ੍ਹਾਂ ਉਤਪਾਦਾਂ ਦੀ ਵਰਤੋਂ ਕਰਦੀਆਂ ਹਨ।

ਸਮੁੰਦਰੀ ਸ਼ੈਵਾਲ ਇਕੱਠਾ ਕਰਨ ਵਾਲੀ ਨਾਂਬੂ ਨੇ ਕਿਹਾ ਕਿ ਜਦੋਂ ਅਸੀਂ ਲੋਕ ਇੱਕ ਵਾਰ ਸਮੁੰਦਰ 'ਚ ਉਤਰਦੇ ਹਾਂ ਤਾਂ 8 ਤੋਂ 12 ਕਿਲੋ ਤੱਕ ਸ਼ੈਵਾਲ ਇੱਕਠਾ ਕਰ ਸਕਦੇ ਹਨ। ਪਰ ਇਸਦੇ ਲਈ ਸਾਨੂੰ ਪਾਣੀ 'ਚ 5 ਘੰਟਿਆਂ ਤੋਂ ਘੱਟ ਨਹੀਂ ਰਹਿਣਾ ਪਵੇਗਾ।

ਇਸ ਤਰੀਕੇ ਨਾਲ ਇਕੱਠੇ ਕੀਤੇ ਸਮੁੰਦਰੀ ਸ਼ੈਵਾਲ ਨੂੰ ਕੰਢੇ 'ਤੇ ਸੁਕਾਇਆ ਜਾਂਦਾ ਹੈ ਅਤੇ ਇੱਕ ਵਾਰ ਪ੍ਰੋਸੈਸ ਕਰਨ ਤੋਂ ਬਾਅਦ ਇਸ ਨੂੰ 50 ਰੁਪਏ ਪ੍ਰਤੀ ਕਿੱਲੋ 'ਤੇ ਵੇਚਿਆ ਜਾਂਦਾ ਹੈ। ਦਿਨ ਭਰ ਸਖ਼ਤ ਮਿਹਨਤ ਦੇ ਬਦਲੇ ਉਹ ਕਿੰਨੀ ਕਮਾਈ ਕਰ ਰਹੀਆਂ ਹਨ? ਉਨ੍ਹਾਂ ਨੂੰ 500 - 600 ਰੁਪਏ ਤੋਂ ਵੱਧ ਨਹੀਂ ਮਿਲਦੇ।

ਸਮੁੰਦਰ ਸ਼ੈਵਾਲ ਇਕੱਠਾ ਕਰਨ ਵਾਲੀ ਮਾਰੀਆਮਲ ਕਿਹਾ ਕਿ ਹਾਲਾਂਕਿ ਇਹ ਇੱਕ ਚੁਣੌਤੀ ਭਰਪੂਰ ਕੰਮ ਹੈ, ਪਰ ਅਸੀਂ ਉਦੋਂ ਤੋਂ ਇਹ ਕੰਮ ਕਰਨ ਦੇ ਆਦੀ ਹਾਂ ਜਦੋਂ ਤੋਂ ਅਸੀਂ ਬਹੁਤ ਨਿੱਕੇ ਸੀ। ਮੈਂ 50 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਕੰਮ ਵਿੱਚ ਲੱਗੀ ਹੋਈ ਹਾਂ। ਮੇਰੇ ਵਰਗੇ ਬਹੁਤ ਸਾਰੇ ਹੋਰ ਲੋਕਾਂ ਨਾਲ ਵੀ ਅਜਿਹਾ ਹੀ ਹੈ। ਅਸੀਂ ਲੋਕ ਸਵੇਰੇ 6 ਵਜੇ ਸਮੁੰਦਰ ਵਿੱਚ ਉਤਰਦੇ ਹਾਂ ਅਤੇ ਦੁਪਹਿਰ 1 ਵਜੇ ਤੱਕ ਸ਼ੈਵਾਲ ਇਕੱਠਾ ਕਰਦੇ ਹਾਂ। ਫਿਰ ਅਸੀਂ ਕਿਨਾਰੇ 'ਤੇ ਆਉਂਦੇ ਹਾਂ ਅਤੇ ਜੋ ਇਕੱਠਾ ਕੀਤਾ ਹੁੰਦਾ ਹੈ ਤਾਂ ਉਸ ਨੂੰ ਰੇਤ 'ਤੇ ਸੁਕਾਇਆ ਜਾਂਦਾ ਹੈ। ਸਾਨੂੰ ਆਟੋ ਰਿਕਸ਼ਾ ਦੇ ਲਈ 60 ਰੁਪਏ ਦੇਣੇ ਹੁੰਦੇ ਹਨ।

ਉਹ ਖਰਚਿਆਂ ਦੇ ਨਾਲ ਨਾਲ ਮੁਸੀਬਤਾਂ ਵੀ ਚੁਕਦਿਆਂ ਹਨ ਪਰ ਜਦੋਂ ਕੰਮ 'ਚ ਲਗਦਿਆਂ ਹਨ ਤਾਂ ਸਮੁੰਦਰ ਦੀਆਂ ਇਨ੍ਹਾਂ ਧੀਆਂ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ ਹੈ।

ABOUT THE AUTHOR

...view details