ਦੇਹਰਾਦੂਨ: ਮਹਾਂਸ਼ਿਵਰਾਤਰੀ ਵਾਲੇ ਦਿਨ ਬਾਬਾ ਕੇਦਾਰਨਾਥ ਧਾਮ ਦੇ ਕਿਵਾੜ ਖੋਲ੍ਹੇ ਜਾਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। 9 ਮਈ ਨੂੰ ਸਵੇਰੇ 5.35 ਵਜੇ ਪੂਜਾ-ਪਾਠ ਤੋਂ ਮੰਦਰ ਦੇ ਕਿਵਾੜ ਖੋਲ੍ਹੇ ਜਾਣਗੇ ਜਿਸ ਤੋਂ ਬਾਅਦ ਸ਼ਰਧਾਲੂ ਕੇਦਾਰਨਾਥ ਦੇ ਦਰਸ਼ਨ ਕਰ ਸਕਣਗੇ।
9 ਮਈ ਨੂੰ ਖੁੱਲ੍ਹਣਗੇ ਕੇਦਾਰਨਾਥ ਦੇ ਕਿਵਾੜ - punjab news
ਕੇਦਾਰਨਾਥ ਧਾਮ ਦੇ ਕਿਵਾੜ ਖੋਲ੍ਹਣਗੇ ਦੀ ਤਰੀਕ ਹੋਈ ਤੈਅ। 9 ਮਈ ਨੂੰ ਭਗਤ ਕਰ ਸਕਣਗੇ ਦਰਸ਼ਨ। 10 ਮਈ ਨੂੰ ਖੁੱਲ੍ਹਗੇ ਬਦਰੀਨਾਥ ਦੇ ਕਿਵਾੜ
ਕੇਦਾਰਨਾਥ ਧਾਮ
ਮਹਾਂਸ਼ਿਵਰਾਤਰੀ 'ਤੇ ਪੰਚ ਕੇਦਾਰ ਦੇ ਗੱਦੀ ਸਥਲ ਉਖੀਮਠ ਸਥਿਤ ਓਂਕੇਸ਼ਵਰ ਮੰਦਰ ਚ ਸੋਮਵਾਰ ਨੂੰ ਪੂਜਾ ਤੋਂ ਬਾਅਦ ਮਹੂਰਤ ਕੱਢਿਆ ਗਿਆ ਜਿਸ 'ਚ 9 ਮਈ ਨੂੰ ਬਾਬਾ ਕੇਦਾਰਨਾਥ ਦੇ ਕਿਵਾੜ ਖੋਲ੍ਹਣ ਦੀ ਤਰੀਕ ਤੈਅ ਕੀਤੀ ਗਈ।
ਇਸ ਤੋਂ ਇਲਾਵਾ 10 ਮਈ ਨੂੰ ਬਦਰੀਨਾਥ ਧਾਮ ਦੇ ਕਿਵਾੜ ਖੋਲ੍ਹੇ ਜਾਣਗੇ। ਸਵੇਰੇ 4.15 ਵਜੇ ਸ਼ਰਧਾਲੂ ਬਦਰੀਨਾਥ ਧਾਮ ਦੇ ਦਰਸ਼ਨ ਕਰ ਸਕਣਗੇ।