ਚੰਡੀਗੜ੍ਹ: ਦਾਰਾ ਸਿੰਘ ਭਾਵੇਂ ਅੱਜ ਸਾਡੇ ਸਾਰੀਆਂ ਦੇ ਦਰਮਿਆਨ ਨਹੀਂ ਹਨ ਪਰ ਉਨ੍ਹਾਂ ਨਾਲ ਜੁੜੀਆਂ ਤਮਾਮ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੇ ਸਾਡੇ ਦਿਲਾਂ 'ਤੇ ਅਮਿੱਟ ਛਾਪ ਛੱਡੀ ਹੈ। ਕੁਸ਼ਤੀ ਖੇਡੀ ਤਾਂ ਉਨ੍ਹਾਂ ਨੂੰ 500 ਮੈਚਾਂ 'ਚ ਕੋਈ ਵੀ ਹਰਾ ਨਹੀਂ ਪਾਇਆ। ਐਕਟਿੰਗ ਵੀ ਅਜਿਹੀ ਕੀਤੀ ਕਿ ਲੋਕ ਅੱਜ ਵੀ ਉਨ੍ਹਾਂ ਵੱਲੋਂ ਰਮਾਇਣ 'ਚ ਨਿਭਾਏ ਗਏ ਹਨੂੰਮਾਨ ਦੇ ਕਿਰਦਾਰ ਨੂੰ ਭੁੱਲ ਨਹੀਂ ਸਕੇ ਹਨ। ਪੰਜਾਬ ਦੇ ਅੰਮ੍ਰਿਤਸਰ 'ਚ ਜੰਮੇ ਦਾਰਾ ਸਿੰਘ ਦੀ ਅੱਜ 7ਵੀਂ ਬਰਸੀ ਹੈ। ਦਾਰਾ ਸਿੰਘ ਨੇ 12 ਜੁਲਾਈ, 2012 ਨੂੰ ਮੁੰਬਈ 'ਚ ਆਖ਼ਰੀ ਸਾਹ ਲਏ ਸਨ।
ਸੋਨਾਕਸ਼ੀ ਸਿਨਹਾ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ
ਦਾਰਾ ਸਿੰਘ ਨੇ ਆਪਣੇ ਛੋਟੇ ਭਰਾ ਨਾਲ ਕੁਸ਼ਤੀ ਦੀ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਕੁਸ਼ਤੀਆਂ ਜਿੱਤ ਕੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ।
ਦਾਰਾ ਸਿੰਘ ਦੀ ਅੱਜ 7ਵੀਂ ਬਰਸੀ
ਜਦੋਂ 200 ਕਿੱਲੋ ਦੇ ਕਿੰਗ ਕੋਂਗ ਨੂੰ ਹਰਾਇਆ ਸੀ
ਦਾਰਾ ਸਿੰਘ ਨੂੰ ਹਮੇਸ਼ਾ ਹੀ ਕਿੰਗ ਕੋਂਗ ਨਾਲ ਹੋਏ ਮੁਕਾਬਲੇ ਤੋਂ ਜਾਣਿਆ ਜਾਂਦਾ ਰਿਹਾ ਹੈ। ਇਤਿਹਾਸ ਦੇ ਸਭ ਤੋਂ ਹੈਰਾਨੀ ਵਾਲੇ ਮੁਕਾਬਲਿਆਂ ਚੋਂ ਇੱਕ ਰਹੇ ਇਸ ਮੁਕਾਬਲੇ 'ਚ ਦਾਰਾ ਨੇ ਸਿੰਘ ਨੇ ਆਸਟ੍ਰੇਲੀਆ ਦੇ 200 ਕਿੱਲੋ ਵਜ਼ਨ ਦੇ ਪਹਿਲਵਾਨ ਕਿੰਗ ਕੋਂਗ ਨੂੰ ਹਰਾਇਆ ਸੀ।
ਬਾਲੀਵੁੱਡ 'ਚ ਵੀ ਕੀਤਾ ਕੰਮ
ਦਾਰਾ ਸਿੰਘ ਨੇ ਪਹਿਲਵਾਨੀ ਦੇ ਨਾਲ-ਨਾਲ ਐਕਟਿੰਗ 'ਚ ਵੀ ਆਪਣਾ ਨਾਂਅ ਕਮਾਇਆ ਹੈ। ਦਰਸ਼ਕ ਉਨ੍ਹਾਂ ਦੇ ਹਨੂੰਮਾਨ ਦੇ ਕਿਰਦਾਰ ਨੂੰ ਅੱਜ ਵੀ ਨਹੀਂ ਭੁੱਲ ਸਕੇ ਹਨ। ਇਹੀ ਕਿਰਦਾਰ ਉਨ੍ਹਾਂ ਦੇ ਫ਼ਿਲਮੀ ਕਰੀਅਰ 'ਚ ਮੀਲ ਦਾ ਪੱਥਰ ਸਾਬਿਤ ਹੋਇਆ। ਦਾਰਾ ਸਿੰਘ ਨੇ 'ਜਬ ਵੀ ਮੈੱਟ, ਮੇਰਾ ਨਾਮ ਜੋਕਰ', 'ਅਜੂਬਾ' ਅਤੇ 'ਕੱਲ ਹੋ ਨਾ ਹੋ' ਵਰਗੀਆਂ ਬਿਹਤਰੀਨ ਬਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ।
ਇੱਕ ਫ਼ਿਲਮ ਦੇ ਦੌਰਾਨ ਦਾਰਾ ਸਿੰਘ
ਰਾਜ ਸਭਾ ਦੇ ਸੰਸਦ ਮੈਂਬਰ ਵੀ ਰਹੇ ਹਨ ਦਾਰਾ ਸਿੰਘ
ਖੇਡਾਂ ਅਤੇ ਸਿਨੇਮਾ ਤੋਂ ਇਲਾਵਾ ਦਾਰਾ ਸਿੰਘ ਨੇ ਰਾਜਨੀਤੀ 'ਚ ਵੀ ਕਿਸਮਤ ਅਜ਼ਮਾਈ। ਉਹ ਦੇਸ਼ ਦੇ ਪਹਿਲੇ ਖਿਡਾਰੀ ਸਨ, ਜਿਨ੍ਹਾਂ ਨੂੰ ਕਿਸੇ ਸਿਆਸੀ ਪਾਰਟੀ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੋਵੇ। ਭਾਜਪਾ ਨੇ ਉਨ੍ਹਾਂ ਨੂੰ ਸਾਲ 2003 ਤੋਂ 2009 ਤੱਕ ਰਾਜ ਸਭਾ ਦਾ ਮੈਂਬਰ ਬਣਾਇਆ।
ਦਾਰਾ ਸਿੰਘ ਰਾਜ ਸਭਾ ਦੇ ਮੈਂਬਰ ਵੀ ਰਹੇ