ਨਵੀਂ ਦਿੱਲੀ : ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਗੁਜਰਾਤ ਦੇ ਤੱਟਵਰਤੀ ਇਲਾਕਿਆਂ ਵਿੱਚ ਚੱਕਰਵਾਤੀ ਤੂਫ਼ਾਨ ਵਾਯੂ ਬਾਰੇ ਸਾਵਧਾਨ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ਤੋਂ ਉੱਠਣ ਵਾਲੇ ਚੱਕਰਵਾਤੀ ਤੂਫ਼ਾਨ ਵਾਯੂ 75 ਕਿਲੋਮੀਟਰ ਤੋਂ ਲੈ ਕੇ ਜ਼ਿਆਦਾਤਰ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪ੍ਰਦੇਸ ਦੇ ਕਈ ਇਲਾਕਿਆਂ ਵਿੱਚ ਚੱਲੇਗਾ। ਚੱਕਰਵਾਤੀ ਤੂਫ਼ਾਨ 12-13 ਜੂਨ ਨੂੰ ਸੌਰਾਸ਼ਟਰ ਤੱਟ ਤੱਕ ਆ ਸਕਦਾ ਹੈ।
ਤੂਫ਼ਾਨ ਦੇ ਕਾਰਨ ਅਹਿਮਦਾਬਾਦ, ਗਾਂਧੀਨਗਰ ਤੇ ਰਾਜਕੋਟ ਸਮੇਤ ਤੱਟਵਰਤੀ ਇਲਾਕੇ ਵੇਰਾਵਲ, ਭੁੱਜ ਤੇ ਸੂਰਤ ਵਿੱਚ ਹਲਕਾ ਮੀਂਹ ਵੀ ਪੈ ਰਿਹਾ ਹੈ। ਚੱਕਰਵਾਤ ਕਾਰਨ ਸੌਰਾਸ਼ਟਰ ਦੇ ਭਾਵਨਗਰ, ਅਮਰੇਲੀ, ਸੋਮਨਾਥ, ਵੇਰਾਵਲ, ਜਾਮਨਗਰ, ਪੋਰਬੰਦਰ ਤੇ ਕੱਛ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਆਉਣ ਦੀ ਸੰਭਾਵਨਾ ਵੀ ਹੈ। ਉਥੇ ਹੀ ਚੱਕਰਵਾਤ ਦੇ ਮਾਮਲੇ ਨੂੰ ਦੇਖਦੇ ਹੋਏ ਗੁਜਰਾਤ ਦੇ ਮੁੱਖ ਮੁੰਤਰੀ ਵਿਜੇ ਰੁਪਾਣੀ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਤੂਫ਼ਾਨ 'ਵਾਯੂ' ਤੋਂ ਦਹਿਲਿਆ ਗੁਜ਼ਰਾਤ, ਦੋ ਦਿਨਾਂ ਲਈ ਸਕੂਲ ਬੰਦ, ਅਫ਼ਸਰਾਂ ਦੀਆਂ ਛੁੱਟੀਆਂ ਰੱਦ - Kach
ਅਰਬ ਸਾਗਰ ਵਿੱਚ ਉੱਠੇ ਰਹੇ ਤੂਫ਼ਾਨ ਨੂੰ ਲੈ ਕੇ ਗੁਜਰਾਤ ਵਿੱਚ ਹਾਈ ਅਲਰਟ ਜਾਰੀ ਕਰ, ਸਕੂਲਾਂ ਤੇ ਕਾਲਜਾਂ ਵਿੱਚ 2 ਦਿਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਪੂਰੇ ਸੂਬੇ ਵਿੱਚ 13 ਤੋਂ 15 ਜੂਨ ਤੱਕ ਚੱਲਣ ਵਾਲਾ ਸਕੂਲ ਸਮਾਗਮ ਰੱਦ ਕਰ ਦਿੱਤਾ ਹੈ। 10 ਜ਼ਿਲ੍ਹਿਆਂ ਦੇ ਸਕੂਲਾਂ ਤੇ ਕਾਲਜਾਂ ਵਿੱਚ 13 ਤੇ 14 ਜੂਨ ਨੂੰ ਦੋ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਫ਼ੌਜ ਵੀ ਸਾਵਧਾਨ
ਜਾਣਕਾਰੀ ਮੁਤਾਬਕ ਇਹ ਚੱਕਰਵਾਤੀ ਤੂਫ਼ਾਨ 13 ਜੂਨ ਦੀ ਸਵੇਰੇ ਪੋਰਬੰਦਰ ਤੇ ਮਹੂਆ ਵਿਚਕਾਰ ਵੇਰਾਵਲ ਤੇ ਦੀਵ ਦੇ ਵਿਚਕਾਰ ਸਮੁੰਦਰ ਤੱਟ ਨੂੰ ਪਾਰ ਕਰੇਗਾ। ਚੱਕਰਵਾਤ ਨੂੰ ਲੈ ਕੇ ਫ਼ੌਜ ਤੇ ਐੱਨਡੀਆਰਐੱਫ਼ ਦੀਆਂ ਟੀਮਾਂ ਅਲਰਟ ਤੇ ਹਨ। ਗੁਜਰਾਤ ਵਿੱਚ ਐੱਨਡੀਆਰਐੱਫ਼ ਦੀਆਂ ਕੁੱਲ 26 ਟੀਮਾਂ ਹਨ ਤੇ ਉਥੇ ਹੀ 10 ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। 26 ਵਿੱਚੋਂ 10 ਟੀਮਾਂ ਨੂੰ ਰਾਜਕੋਟ ਵਿਖੇ ਤਾਇਨਾਤ ਕੀਤਾ ਗਿਆ ਹੈ।