ਨਵੀਂ ਦਿੱਲੀ: ਚੱਕਰਵਾਤ 'ਵਾਯੂ' ਨੇ ਮੁੜ ਆਪਣਾ ਰਸਤਾ ਬਦਲ ਲਿਆ ਹੈ ਅਤੇ ਗੁਜਰਾਤ ਦੇ ਕਛ ਨਾਲ ਇਸ ਦੇ ਟਕਰਾਉਣ ਦੀ ਸੰਭਾਵਨਾ ਹੈ। ਧਰਤੀ ਵਿਗਿਆਨ ਮੰਤਰਾਲੇ ਦੇ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਤੂਫ਼ਾਨ 'ਵਾਯੂ' ਨੇ ਮੁੜ ਬਲਦਿਆ ਆਪਣਾ ਰਾਹ, ਗੁਜਰਾਤ ਦੇ ਕਛ ਨਾਲ ਟਕਰਾਉਣ ਦੀ ਸੰਭਾਵਨਾ
ਚੱਕਰਵਾਤੀ ਤੂਫ਼ਾਨ 'ਵਾਯੂ' ਨੇ ਮੁੜ ਆਪਣਾ ਰਸਤਾ ਬਦਲ ਲਿਆ ਹੈ ਅਤੇ ਇਹ ਗੁਜਰਾਤ ਦੇ ਕਛ ਨਾਲ ਟਕਰਾਅ ਸਕਦਾ ਹੈ।
ਫ਼ਾਈਲ ਫ਼ੋਟੋ।
ਮੰਤਰਾਲੇ ਦੇ ਸਕੱਤਰ ਨੇ ਦੱਸਿਆ ਕਿ ਤੂਫ਼ਾਨ 'ਵਾਯੂ' ਦੇ 16 ਜੂਨ ਨੂੰ ਆਪਣਾ ਰਸਤਾ ਬਦਲਣ ਅਤੇ 17 ਤੇ 18 ਜੂਨ ਨੂੰ ਗੁਜਰਾਤ ਦੇ ਕਛ ਵਿੱਚ ਦਸਤਕ ਦੇਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਗੁਜਰਾਤ ਸਰਕਾਰ ਨੇ ਚੱਕਰਵਾਤ ਦੇ ਰਸਤਾ ਬਦਲਣ ਦੀ ਸੰਭਾਵਨਾ ਬਾਰੇ ਚਿਤਾਵਨੀ ਜਾਰੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਚੱਕਰਵਾਤ ਵਾਯੂ ਨੇ ਵੀਰਵਾਰ ਨੂੰ ਗੁਜਰਾਤ ਤੱਟ 'ਤੇ ਦਸਤਕ ਦੇਣੀ ਸੀ ਪਰ ਇਸ ਨੇ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਹੀ ਆਪਣਾ ਰਸਤਾ ਬਦਲ ਲਿਆ ਸੀ।