ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਸ਼ ਵਰਧਨ ਦਾ ਕਹਿਣਾ ਹੈ ਕਿ ਚੱਕਰਵਾਤੀ ਤੂਫ਼ਾਨ 'ਵਾਯੂ' ਦਾ ਅੱਜ ਦੁਪਹਿਰ ਗੁਜਰਾਤ ਪੁਹੰਚਣ ਦੀ ਸੰਭਾਵਨਾ ਹੈ। ਇਸ ਮੌਕੇ ਹਵਾ ਦੀ ਗਤਿ 155 ਤੋਂ 156 ਕਿਲੋਮੀਟਰ ਪ੍ਰਤੀਘੰਟਾ ਦੇ ਵਿੱਚ ਰਹਿਣ ਦੀ ਅਨੁਮਾਨ ਹੈ। ਹਰਸ਼ਵਰਧਨ ਨੇ ਬੁੱਧਵਾਰ ਨੂੰ ਸੈਟੇਲਾਈਟ ਤੋਂ ਪ੍ਰਾਪਤ ਹੋਏ ਚੱਕਰਵਾਤ ਦੀ ਤਸਵੀਰ ਨੂੰ ਟਵੀਟ ਕਰਕੇ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਮੈ ਉਨ੍ਹਾਂ ਸਾਰੇ ਪਰਿਵਾਰਾਂ ਲਈ ਪ੍ਰਾਰਥਨਾ ਕਰਦਾ ਹਾਂ ਜਿਨ੍ਹਾਂ ਦੀ ਚੱਕਰਵਾਤ 'ਵਾਯੂ' ਦੁਆਰਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਚੱਕਰਵਾਤੀ ਤੂਫ਼ਾਨ 'ਵਾਯੂ' ਨੇ ਬਦਲਿਆ ਰਾਹ - wind
ਚੱਕਰਵਾਤੀ ਤੂਫ਼ਾਨ 'ਵਾਯੂ' ਨੇ ਅਪਣਾ ਰਸਤਾ ਬਦਲ ਲਿਆ ਹੈ। ਹੁਣ ਚੱਕਰਵਾਤ ਨੇ ਸਮੁੰਦਰ ਵਲ ਆਪਣਾ ਰੁਖ ਕਰ ਲਿਆ ਹੈ। ਹਾਲਾਂਕਿ ਜਲ ਸੇਨਾ ਨੇ ਆਪਣੇ ਆਪ ਨੂੰ ਇਸ ਚੱਕਰਵਾਤੀ ਤੂਫ਼ਾਨ 'ਵਾਯੂ' ਨਾਲ ਲੜਨ ਲਈ ਪੂਰੀ ਤਰ੍ਹਾ ਨਾਲ ਤਿਆਰ ਰੱਖਿਆ ਹੈ।
ਤਾਜਾ ਜਾਣਕਾਰੀ ਮੁਤਾਬਕ ਸੋਮਨਾਥ ਜ਼ਿਲੇ 'ਚ ਸੋਮਨਾਥ ਮੰਦਿਰ ਦੇ ਪ੍ਰਵੇਸ਼ ਦੁਆਰ ਦੀ ਸ਼ੇਡ ਤੇਜ਼ ਹਵਾਵਾਂ ਕਾਰਨ ਉੱਡ ਗਈ ਹੈ। ਰਾਜਕੋਟ ਵਿਚ ਵੱਖ-ਵੱਖ ਸਮੂਹਾਂ ਦੁਆਰਾ ਫੂਡ ਪੈਕਟ ਤਿਆਰ ਕੀਤੇ ਗਏ ਹਨ। ਸਰਕਾਰੀ ਅਧਿਕਾਰੀਆਂ ਨੇ ਹਦਾਇਤਾਂ ਦੇ ਅਨੁਸਾਰ, ਸੂਬੇ ਦੇ ਚੱਕਰਵਾਤ ਪ੍ਰਭਾਵਤ ਖੇਤਰਾਂ ਵਿੱਚ ਲੋਕਾਂ ਨੂੰ ਭੋਜਨ ਪੈਕੇਟ ਭੇਜੇ ਜਾਣਗੇ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ 2 ਲੱਖ ਤੋਂ ਵੱਧ 75 ਹਜ਼ਾਰ ਲੋਕਾਂ ਨੂੰ ਸਮੁੰਦਰੀ ਕੰਢਿਆਂ ਤੋਂ ਹਟਾ ਦਿੱਤਾ ਗਿਆ ਹੈ। ਤੱਟ 'ਤੇ ਹੋਣ ਵਾਲੀ ਸਾਰੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ ਹੈ। ਸਾਰੇ ਵਿਭਾਗ ਚੇਤਾਵਨੀ 'ਤੇ ਹਨ। ਇਸ ਦੇ ਨਾਲ ਹੀ ਹਵਾਈ ਸੇਵਾਵਾਂ 'ਤੇ ਵੀ ਰੋਕ ਲਗਾਈ ਗਈ ਹੈ।
ਏ.ਡੀ.ਆਰ.ਐਫ਼. ਦੀ 52 ਟੀਮਾਂ, ਐਸਡੀਆਰਐਫ਼ ਦੀ 9, ਐਸਆਰਪੀ ਦੀ 14 ਕੰਪਨੀਆਂ, 300 ਜਲ ਸੇਨਾ ਤੇ 9 ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਪੱਛਮੀ ਰੇਲਵੇ ਨੇ ਬੁੱਧਵਾਰ ਨੂੰ ਦੱਸਿਆ ਕਿ ਚੱਕਰਵਾਤ 'ਵਾਯੂ' ਦੇ ਚਲਦੇ ਰੇਲਵੇ ਨੇ 70 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ 28 ਟ੍ਰੇਨਾਂ ਨੂੰ ਮੰਜ਼ਿਲ ਤੋਂ ਪਹਿਲਾਂ ਰੁਕਣ ਦਾ ਫੈਸਲਾ ਕੀਤਾ ਹੈ। ਪੱਛਮੀ ਰੇਲਵੇ ਦੇ ਬੁਲਾਰੇ ਰਵਿੰਦਰ ਭਾਖਰ ਨੇ ਇਹ ਜਾਣਕਾਰੀ ਦਿੱਤੀ।