ਨਵੀਂ ਦਿੱਲੀ: ਮਹਾਰਾਸ਼ਟਰ ਵਿਚ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤ ਨਿਸਰਗ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਇਹ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾਵੇਗਾ। ਵਿਭਾਗ ਦੇ ਤਾਜ਼ਾ ਅਪਡੇਟ ਅਨੁਸਾਰ ਲੈਂਡਫਾਲ ਪ੍ਰਕਿਰਿਆ ਦੁਪਹਿਰ 12.30 ਵਜੇ ਸ਼ੁਰੂ ਹੋਈ ਅਤੇ ਦੁਪਹਿਰ 2.30 ਵਜੇ ਮੁਕੰਮਲ ਹੋਈ।
ਆਈਐਮਡੀ ਦੇ ਡਾਇਰੈਕਟਰ ਜਨਰਲ ਮੌਤੂੰਜੈ ਮਹਪੱਤਰਾ ਦੇ ਅਨੁਸਾਰ, ਇਹ ਤੂਫਾਨ ਪੁਣੇ ਉੱਤੇ ਕੇਂਦਰਤ ਹੈ। ਤੂਫਾਨ ਚੱਕਰਵਾਤੀ ਤੂਫਾਨ ਵਿੱਚ ਬਦਲਣ ਤੋਂ ਬਾਅਦ ਰਾਤ ਨੂੰ ਹੋਰ ਕਮਜ਼ੋਰ ਹੋ ਜਾਵੇਗਾ। ਮਹਾਰਾਸ਼ਟਰ ਤੋਂ ਇਹ ਚੱਕਰਵਾਤ ਗੁਜਰਾਤ ਵੱਲ ਵਧਿਆ ਹੈ। ਤੂਫਾਨ ਕਾਰਨ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ 'ਤੇ ਆਵਾਜਾਈ ਸ਼ੁਰੂ ਹੋ ਗਈ ਹੈ।