ਪੰਜਾਬ

punjab

ETV Bharat / bharat

ਮੌਸਮ ਵਿਭਾਗ ਦੀ ਚੇਤਾਵਨੀ: ਅਗਲੇ ਕੁੱਝ ਘੰਟਿਆਂ 'ਚ ਭਾਰਤੀ ਤੱਟਾਂ ਨਾਲ ਟੱਕਰਾ ਸਕਦਾ ਹੈ ਚੱਕਰਵਾਤੀ ਤੂਫਾਨ ਕਿਯਾਰ - ਭਾਰਤੀ ਮੌਸਮ ਵਿਭਾਗ

ਭਾਰਤੀ ਮੌਸਮ ਵਿਭਾਗ ਵੱਲੋਂ ਚੱਕਰਵਾਤੀ ਤੂਫਾਨ ਕਿਯਾਰ ਦੇ ਤੇਜ਼ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਚੱਕਰਵਾਤੀ ਤੂਫਾਨ ਕਿਯਾਰ ਗੋਆ ਤੋਂ ਅਗੇ ਵੱਧ ਚੁੱਕਾ ਹੈ ਪਰ ਇਸ ਦੀ ਰਫ਼ਤਾਰ ਅਜੇ ਵੀ ਤੇਜ਼ ਹੈ। ਇਹ ਵੀ ਕਿਹਾ ਗਿਆ ਹੈ ਕਿ ਅਗਲੇ ਕੁਝ ਘੰਟਿਆਂ ਵਿੱਚ ਇਹ ਚੱਕਰਵਾਤੀ ਤੂਫਾਨ ਭਾਰਤੀ ਤੱਟਾਂ ਨਾਲ ਟੱਕਰਾ ਸਕਦਾ ਹੈ।

ਫੋਟੋ

By

Published : Oct 27, 2019, 11:30 PM IST

ਨਵੀਂ ਦਿੱਲੀ : ਕਰਨਾਟਕ ਵਿੱਚ ਚੱਕਰਵਾਤੀ ਤੂਫਾਨ ਕਿਯਾਰ ਦਾ ਖ਼ਤਰਾ ਹੋਰ ਵੱਧਦਾ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਦੱਖਣੀ ਕੰਨੜ,ਉਡਪੀ ਅਤੇ ਉੱਤਰੀ ਕੰਨੜ ਦੇ ਤੱਟਵਰਤੀ ਇਲਾਕਿਆਂ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਮੁਤਾਬਕ ਚੱਕਵਾਤੀ ਤੂਫਾਨ ਕਿਯਾਰ ਗੋਆ ਤੋਂ ਤਾਂ ਅਗੇ ਵੱਧ ਚੁੱਕਾ ਹੈ। ਇਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਅਗਲੇ ਕੁੱਝ ਘੰਟਿਆਂ ਵਿੱਚ ਇਸ ਦੇ ਭਾਰਤੀ ਤੱਟਾਂ ਨਾਲ ਟਕਰਾਉਣ ਦਾ ਖ਼ਤਰਾ ਵੱਧ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਘੰਟਿਆਂ ਵਿੱਚ ਇਹ ਤੂਫਾਨ ਭਾਰਤੀ ਤੱਟਾਂ ਨਾਲ ਟੱਕਰਾ ਸਕਦਾ ਹੈ।

ਕਰਨਾਟਕ ਸੂਬੇ ਦੇ ਕੁਦਰਤੀ ਆਫ਼ਤ ਨਿਗਰਾਨੀ ਕੇਂਦਰ ਦੇ ਨਿਰਦੇਸ਼ਕ, ਜੀ.ਐੱਸ ਸ੍ਰੀਨਿਵਾਸ ਰੈਡੀ ਨੇ ਦੱਸਿਆ ਕਿ ਜਿਵੇਂ-ਜਿਵੇਂ ਤੂਫਾਨ ਵੱਧਦਾ ਜਾ ਰਿਹਾ ਹੈ ਇਸ ਦਾ ਕਰਨਾਟਕ ਦੇ ਤੱਟਵਰਤੀ ਇਲਾਕਿਆਂ ਵਿੱਚ ਨੁਕਸਾਨ ਹੋਣ ਦਾ ਖ਼ਦਸ਼ਾ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ, "ਚੱਕਰਵਾਤ 'ਕਿਯਾਰ', ਪੱਛਮ ਵੱਲ ਵੱਧ ਰਿਹਾ ਹੈ। ਇਸ ਨਾਲ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਰਾਜ ਦੇ ਤੱਟਵਰਤੀ ਇਲਾਕਿਆਂ 'ਤੇ ਪ੍ਰਭਾਵਿਤ ਹੋ ਸਕਦੇ ਹਨ। ਇਸ ਕਾਰਨ ਅਗਲੇ ਦੋ ਦਿਨਾਂ ਤੱਕ ਜਨ-ਜੀਵਨ ਪ੍ਰਭਾਵਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਨੇ ਰਾਜੌਰੀ 'ਚ ਮੁੜ ਕੀਤੀ ਜ਼ੰਗਬੰਦੀ ਦੀ ਉਲੰਘਣਾ

ਚੱਕਰਵਾਤੀ ਤੂਫਾਨ ਕਿਯਾਰ ਕਾਰਨ ਆਉਣ ਵਾਲੀ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦਿਆਂ ਸੂਬਾ ਸਰਕਾਰ ਨੇ ਦੱਖਣੀ ਕੰਨੜ, ਉਡੂਪੀ ਅਤੇ ਉੱਤਰੀ ਕੰਨੜ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਰੇਟ ਅਲਰਟ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਐਨਡੀਆਰਐਫ, ਕੁਦਰਤੀ ਆਪਦਾ ਬਾਚਅ ਕਾਰਜ ਲਈ ਟੀਮਾਂ ਤਿਆਰ ਕੀਤੀਆਂ ਜਾ ਚੁੱਕਿਆਂ ਹਨ। ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਤ ਥਾਵਾਂ ਉੱਤੇ ਪਹੁੰਚਾਇਆ ਜਾ ਚੁੱਕਿਆ ਹੈ।

ABOUT THE AUTHOR

...view details