ਨਵੀਂ ਦਿੱਲੀ: ਚੱਕਰਵਾਤੀ ਤੂਫ਼ਾਨ 'ਫੈਨੀ' ਉੜੀਸਾ ਦੇ ਤਟ ਨਾਲ ਟਕਰਾਅ ਗਿਆ ਹੈ। ਇਸ ਕਾਰਨ ਉੜੀਸਾ 'ਚ ਤੇਜ਼ ਮੀਂਹ ਅਤੇ ਹਵਾਵਾਂ ਚੱਲ ਰਹੀਆਂ ਹਨ।
ਸੁਰੱਖਿਆ ਨੂੰ ਵੇਖਦਿਆਂ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ ਅਤੇ ਇਹ ਤੂਫ਼ਾਨ ਕਿਸੇ ਵੀ ਸਮੇਂ ਉੜੀਸਾ ਦੇ ਤਟ ਨਾਲ ਟਕਰਾਅ ਸਕਦਾ ਹੈ।

ਕੋਲਕਾਤਾ-ਭੁਵਨੇਸ਼ਵਰ ਹਵਾਈ ਅੱਡੇ ਤੋਂ ਉਡਾਣਾਂ ਰੱਦ
ਤੂਫਾਨ 'ਫੈਨੀ' ਦੇ ਖ਼ਤਰੇ ਨੂੰ ਵੇਖਦਿਆਂ ਉੜੀਸਾ ਦੇ ਭੁਵਨੇਸ਼ਵਰ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕੋਲਕਾਤਾ ਦਾ ਹਵਾਈ ਅੱਡਾ ਵੀ ਬੰਦ ਕਰ ਦਿੱਤਾ ਗਿਆ ਹੈ। ਸਥਾਨਕ ਲੋਕਾਂ ਨੂੰ ਵੀ ਸ਼ੁੱਕਰਵਾਰ ਨੂੰ ਘਰਾਂ ਵਿੱਚੋਂ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ 223 ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਕੰਟਰੋਲ ਰੂਮ ਨੰਬਰ
ਉੜੀਸਾ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਕਈ ਹਿੱਸਿਆਂ 'ਚ ਚੱਕਰਵਾਤੀ ਤੂਫ਼ਾਨ 'ਫੈਨੀ' ਦੇ ਖ਼ਤਰੇ ਨੂੰ ਵੇਖਦਿਆਂ ਕੰਟਰੋਲ ਰੂਮ ਬਣਾਇਆ ਹੈ ਜਿਸ ਦਾ ਨੰਬਰ- 1938 ਹੈ। ਇਸ ਨੰਬਰ 'ਤੇ ਫੋਨ ਕਰਕੇ ਲੋਕ ਮਦਦ ਮੰਗ ਸਕਦੇ ਹਨ।
ਉੜੀਸਾ ਦੇ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ
ਚੱਕਰਵਾਤੀ ਤੂਫ਼ਾਨ 'ਫੈਨੀ' ਦੇ ਖ਼ਤਰੇ ਨੂੰ ਵੇਖਦਿਆਂ ਉੜੀਸਾ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਹ ਨੰਬਰ ਹੈ +916742534177।