ਭੁਵਨੇਸ਼ਵਰ: ਚੱਕਰਵਾਤੀ 'ਫ਼ਾਨੀ' ਤੂਫ਼ਾਨ ਅੱਜ ਉੜੀਸਾ ਵਿੱਚ ਤਬਾਹੀ ਲਿਆ ਸਕਦਾ ਹੈ। ਇਸ ਤੂਫ਼ਾਨ ਦੇ ਅਸਰ ਦੇ ਕਾਰਨ ਆਂਧਰ ਪ੍ਰਦੇਸ਼, ਪੱਛਮੀ ਬੰਗਾਲ ਤੇ ਉੜੀਸਾ 'ਚ ਭਾਰੀ ਮੀਂਹ ਪਵੇਗਾ। ਦੱਸਿਆ ਜਾ ਰਿਹਾ ਹੈ ਇਸ ਦੇ ਚੱਲਦਿਆਂ ਉੜੀਸਾ ਦੇ ਸਾਰੇ ਡਾਕਟਰਾਂ ਤੇ ਮੁਲਾਜ਼ਮਾਂ ਦੀਆਂ ਛੁੱਟੀਆਂ 15 ਮਈ ਤੱਕ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਜਿਹੜੇ ਮੁਲਾਜ਼ਮ ਛੁੱਟੀ 'ਤੇ ਹਨ ਉਨ੍ਹਾਂ ਨੂੰ ਵੀ ਸ਼ਾਮ ਤੱਕ ਆਪਣੇ ਮੁੱਖ ਦਫ਼ਤਰ ਕੋਲ ਵਾਪਸ ਆਉਣ ਦੀ ਤਰੀਕ ਬਾਰੇ ਦੱਸਣ ਨੂੰ ਕਿਹਾ ਗਿਆ ਹੈ।
ਤੂਫ਼ਾਨ 'ਫ਼ਾਨੀ' ਉੜੀਸਾ 'ਚ ਲਿਆ ਸਕਦੈ ਤਬਾਹੀ, ਸਕੂਲ ਬੰਦ, ਡਾਕਟਰਾਂ ਦੀਆਂ ਛੁੱਟੀਆਂ ਰੱਦ - Orissa
ਚੱਕਰਵਾਤੀ 'ਫ਼ਾਨੀ' ਬੰਗਾਲ ਦੀ ਖਾੜੀ ਨਾਲ ਲੱਗੇ ਦੱਖਣੀ-ਪੱਛਮੀ ਵਿੱਚ ਪਹੁੰਚ ਚੁੱਕਿਆ ਹੈ। ਪਿਛਲੇ ਦਿਨ ਤੋਂ ਲਗਭਗ 21 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਪੱਛਮ ਵੱਲ ਵੱਧ ਰਿਹਾ ਹੈ। ਇਸ ਦੇ ਹੋਰ ਤਬਾਹੀ ਮਚਾਉਣ ਬਾਰੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ।
ਉੜੀਸਾ 'ਚ ਆ ਸਕਦੀ ਤਬਾਹੀ
ਇਸ ਸਬੰਧੀ ਆਈਐੱਮਡੀ ਨੇ ਚਿਤਾਵਨੀ ਦਿੱਤੀ ਹੈ ਕਿ ਚੱਕਰਵਾਤ ਨਾਲ ਤੱਟੀ ਖੇਤਰਾਂ ਵਿੱਚ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਤੂਫ਼ਾਨ ਦੇ ਕਾਰਨ ਘਰਾਂ ਦੇ ਨਾਲ-ਨਾਲ ਹੋਰ ਬੁਨਿਆਦੀ ਸੁਵਿਧਾਵਾਂ ਦੇ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਕਿ ਇਹ ਤੂਫ਼ਾਨ 12 ਘੰਟੇ ਵਿੱਚ ਹੋਰ ਡੂੰਘੇ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਜਾਵੇਗਾ। ਇਹ 3 ਮਈ ਦੀ ਦੁਪਹਿਰ ਤੱਕ ਉੜੀਸਾ ਦੇ ਤੱਟ ਤੱਕ ਪਹੁੰਚ ਸਕਦਾ ਹੈ। ਇਸ ਦੇ ਹਵਾਵਾਂ ਦੀ ਜ਼ਿਆਦਾਤਰ ਰਫ਼ਤਾਰ 170-180 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਹੋ ਸਕਦੀ ਹੈ।
Last Updated : May 1, 2019, 1:14 PM IST