ਪੰਜਾਬ

punjab

ETV Bharat / bharat

ਭਾਰਤ-ਚੀਨ ਵਿਚਾਲੇ ਤਣਾਅ ਤੋਂ ਪਹਿਲਾਂ ਹੀ ਵੱਧ ਗਏ ਸਨ ਦੇਸ਼ 'ਚ ਸਾਈਬਰ ਹਮਲੇ: ਡਾ. ਗੁਲਸ਼ਨ ਰਾਏ - ਡਾ. ਗੁਲਸ਼ਨ ਰਾਏ

ਸਾਈਬਰ ਮਾਹਰ ਡਾ. ਗੁਲਸ਼ਨ ਰਾਏ ਨੇ ਦੱਸਿਆ ਕਿ ਭਾਰਤ-ਚੀਨ ਫੌਜ ਵਿੱਚ ਹਾਲ ਹੀ ਵਿੱਚ ਹੋਏ ਤਣਾਅ ਤੋਂ ਪਹਿਲਾਂ ਹੀ ਦੇਸ਼ 'ਚ ਸਾਈਬਰ ਹਮਲੇ ਵੱਧ ਗਏ ਸਨ। ਇਸ ਮਾਮਲੇ ਵਿੱਚ ਈਟੀਵੀ ਭਾਰਤ ਦੇ ਸੀਨੀਅਰ ਪੱਤਰਕਾਰ ਕ੍ਰਿਸ਼ਨਾਨੰਦ ਤ੍ਰਿਪਾਠੀ ਨੇ ਡਾ. ਗੁਲਸ਼ਨ ਰਾਏ ਨਾਲ ਇਸ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।

ਸਾਈਬਰ ਹਮਲਿਆਂ ਦੀਆਂ ਘਟਨਾਵਾਂ
ਸਾਈਬਰ ਹਮਲਿਆਂ ਦੀਆਂ ਘਟਨਾਵਾਂ

By

Published : Jul 11, 2020, 6:39 PM IST

ਹੈਦਰਾਬਾਦ : ਭਾਰਤੀ ਇੰਟਰਨੈਟ ਯੂਜ਼ਰਸ ਕੋਲ ਪਿਛਲੇ ਮਹੀਨੇ ਸਾਈਬਰ ਹਮਲੇ ਹੋਣ ਦੇ ਸੰਦੇਸ਼ਾਂ ਦਾ ਹੜ੍ਹ ਆ ਗਿਆ ਸੀ। ਮਾਹਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਅਜਿਹੇ ਈ-ਮੇਲ ਲਿੰਕ ਉੱਤੇ ਕਲਿੱਕ ਨਾ ਕਰੋ ਜੋ ਕੋਵਿਡ-19 ਦੇ ਮੁਫ਼ਤ ਟੈਸਟ ਦਾ ਆਫ਼ਰ ਦੇ ਰਹੇ ਹੋਣ ਜਾਂ ਫਿਰ ਇੰਟਰਨੈਟ 'ਤੇ ਹੋਰਨਾਂ ਸ਼ਕੀ ਲਿੰਕਸ ਉੱਤੇ ਵੀ ਕਲਿੱਕ ਨਾਂ ਕਰੋ।

ਇਹ ਐਡਵਾਇਜ਼ਰੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਤੇ ਚੀਨੀ ਫੌਜਿਆਂ ਵਿਚਾਲੇ ਹੋਈ ਹਿੰਸਕ ਝੜਪ ਦੀ ਘਟਨਾ ਦੇ ਇੱਕ ਹਫ਼ਤੇ ਬਾਅਦ 21 ਜੂਨ ਨੂੰ ਜਾਰੀ ਕੀਤੀ ਗਈ ਸੀ। ਇਸ ਝੜਪ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋਏ ਸਨ।

ਅਡਵਾਇਜ਼ਰੀ ਵਿੱਚ ਇਹ ਖ਼ਦਸ਼ਾ ਪ੍ਰਗਟਾਇਆ ਗਿਆ ਸੀ ਕਿ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧਣ ਕਾਰਨ ਚੀਨੀ ਹੈਕਰਜ਼ ਭਾਰਤੀ ਇੰਟਰਨੈਟ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।

ਹਲਾਂਕਿ ਦੇਸ਼ ਦੇ ਇੱਕ ਸੀਨੀਅਰ ਸਾਈਬਰ ਸੁਰੱਖਿਆ ਮਾਹਰ ਦਾ ਕਹਿਣਾ ਹੈ ਕਿ ਏਸ਼ੀਆਈ ਦਿੱਗਜਾਂ ਵਿਚਾਲੇ ਤਣਾਅ ਵੱਧਣ ਕਾਰਨ, ਘਰ ਤੋਂ ਕੰਮ ਕਰਨ ਵਾਲਿਆਂ ਦੇ ਖਿਲਾਫ ਅਸੁਰੱਖਿਤ ਉਪਕਰਣਾਂ ਦੀ ਵਰਤੋਂ ਕੀਤੇ ਜਾਣ ਕਰਕੇ ਸਾਈਬਰ ਹਮਲਿਆਂ ਦੀਆਂ ਘਟਨਾਵਾਂ ਕਾਫੀ ਹੱਦ ਤੱਕ ਵੱਧ ਗਈਆਂ ਹਨ। ਅਜਿਹਾ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਪਿਛਲੇ ਕੁੱਝ ਮਹੀਨੀਆਂ ਦੌਰਾਨ ਸਾਈਬਰ ਹਮਲੇ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ।

ਪ੍ਰਧਾਨ ਮੰਤਰੀ ਦਫ਼ਤਰ ਦੇ ਸਾਬਕਾ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ, ਡਾ. ਗੁਲਸ਼ਨ ਰਾਏ ਦਾ ਇਸ ਮੁੱਦੇ 'ਤੇ ਕਹਿਣਾ ਹੈ, ਕਿ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਜਨਤਕ ਤੌਰ 'ਤੇ ਡਾਟਾ ਉਪਲਬਧ ਹੋਣ ਮੁਤਾਬਕ ਇਹ ਅੰਕੜਾ 200 ਫੀਸਦੀ ਹੈ, ਪਰ ਇਹ ਮੁੱਦਾ ਦੋਹਾਂ ਦੇਸ਼ਾਂ ਵਿਚਾਲੇ ਵੱਧ ਰਹੇ ਤਣਾਅ ਕਾਰਨ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੈ।

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਇੱਕ ਸਵਾਲ ਦੇ ਜਵਾਬ ਵਿੱਚ ਡਾ. ਰਾਏ ਨੇ ਕਿਹਾ ਕਿ ਉਹ ਇਸ ਦੀ ਨਿਗਰਾਨੀ ਕਰਦੇ ਹਨ ਤੇ ਭਾਰਤੀ ਕੰਪਿਊਟਰ ਐਮਰਜੈਂਸੀ ਪ੍ਰਤੀਕਿਰਿਆ ਟੀਮ (CERT) ਦੇ ਲੋਕਾਂ ਨਾਲ ਕੰਮ ਕਰ ਰਹੇ ਹਨ, ਜੋ ਇਨ੍ਹਾਂ ਸਾਰੇ ਹਮਲਿਆਂ ਦੀ ਨਿਗਰਾਨੀ ਕਰਦੀ ਹੈ। ਇਸ ਵਿੱਚ ਫੀਸ਼ਿੰਗ ਅਤੇ ਫਿਰੌਤੀ ਦੇ ਮਾਮਲੇ ਵੱਧ ਗਏ ਹਨ। ਹਲਾਂਕਿ ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਕਿ ਮਈ ਵਿੱਚ ਲੱਦਾਖ ਵਿੱਚ ਭਾਰਤੀ ਤੇ ਚੀਨੀ ਫੌਜ ਵਿਚਾਲੇ ਤਣਾਅ ਦੀਆਂ ਖ਼ਬਰਾਂ ਤੇ ਵੀਡੀਓ ਸਾਹਮਣੇ ਆਉਣ ਤੋਂ ਪਹਿਲਾਂ ਹੀ ਸਾਈਬਰ ਹਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਸੀ।

ਉਨ੍ਹਾਂ ਨੇ ਮੁੰਬਈ ਸਥਿਤ ਇਲੈਕਟ੍ਰਾਨਿਕ ਅਦਾਇਗੀ ਪ੍ਰਣਾਲੀ ਫਰਮ ਈਪੀਐਸ ਇੰਡੀਆ ਵੱਲੋਂ ਆਯੋਜਿਤ ਇੱਕ ਵੈਬਿਨਾਰ ਵਿੱਚ ਕਿਹਾ ਕਿ ਹਮਲੇ ਸਿਰਫ ਤੇਜ਼ ਤਣਾਅ ਕਾਰਨ ਨਹੀਂ ਹੋਏ ਸਨ। ਇਹ ਹਮਲੇ ਜਨਵਰੀ ਦੇ ਅੰਤ ਤੋਂ, ਖ਼ਾਸ ਕਰਕੇ ਫਰਵਰੀ ਵਿੱਚ ਘਰ ਤੋਂ ਕੰਮ ਕਰਨ ਦੇ ਸਭਿਆਚਾਰ ਕਾਰਨ ਵੀ ਵੱਧ ਰਹੇ ਹਨ। ਰਾਏ ਨੇ ਈਟੀਵੀ ਭਾਰਤ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਹਮਲੇ ਦੋਹਾਂ ਦੇਸ਼ਾਂ ਵਿਚਾਲੇ ਵੱਧ ਰਹੇ ਤਣਾਅ ਕਾਰਨ ਹੋਏ ਸਨ।

ਘਰ ਤੋਂ ਕੰਮ ਕਰਨਾ ਲੋਕਾਂ ਨੂੰ ਅਸੰਵੇਦਨਸ਼ੀਲ ਬਣਾਉਦਾ ਹੈ

ਡਾ. ਗੁਲਸ਼ਨ ਰਾਏ ਨੇ ਦੇਸ਼ 'ਚ ਸਾਈਬਰ ਹਮਲਿਆਂ ਨਾਲ ਨਜਿੱਠਣ ਲਈ ਸਰਕਾਰ ਦੀ ਨੋਡਲ ਬਾਡੀ ਸੀਈਆਰਟੀ-ਇਨ ਦੀ ਅਗਵਾਈ ਕੀਤੀ ਹੈ। ਉਹ ਕਹਿੰਦੇ ਹਨ ਕਿ ਕੋਵਿਡ -19 ਦੇ ਮੱਦੇਨਜ਼ਰ ਲੌਕਡਾਊਨ ਕਾਰਨ ਘਰ ਤੋਂ ਕੰਮ ਕਰਨ ਦੀ ਲੋੜ ਕਾਰਨ ਇਹ ਪਰੇਸ਼ਾਨੀ ਹੋਰ ਵੱਧ ਗਈ ਸੀ।

ਵਰਲਡੋਮੀਟਰ ਵੈਬਸਾਈਟ ਦੇ ਮੁਤਾਬਕ, ਭਾਰਤ ਵਿੱਚ ਕੋਰੋਨਾ ਕਾਰਨ 19,700 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਜਦਕਿ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਵਿਸ਼ਵ ਭਰ ਅੰਦਰ 5,37,000 ਤੋਂ ਵੱਧ ਲੋਕ ਮਰੇ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ 11 ਮਾਰਚ ਨੂੰ ਕੋਰੋਨਾ ਨੂੰ ਵਿਸ਼ਵ ਵਿਆਪੀ ਮਹਾਂਮਾਰੀ ਐਲਾਨ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਨੂੰ ਦੇਸ਼ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲ਼ਈ ਲੌਕਡਾਊਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕੁੱਝ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਸੀ।

ਲੌਕਡਾਊਨ ਨੇ ਵੱਡੇ ਪੱਧਰ ਤੇ ਸਮਾਨ ਸਪਲਾਈ ਅਤੇ ਲੋਕਾਂ ਦੀ ਆਵਾਜਾਈ ਨੂੰ ਪ੍ਰਭਾਵਤ ਕੀਤਾ, ਦੇਸ਼ ਦੀ ਆਰਥਿਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ। ਇਸ ਕਾਰਨ, ਲੋਕਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਘਰ ਤੋਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ, ਜਿਥੋਂ ਵੀ ਘਰ ਤੋਂ ਕੰਮ ਕਰਨਾ ਸੰਭਵ ਸੀ। ਹਾਲਾਂਕਿ, ਘਰ ਤੋਂ ਕੰਮ ਕਰਨ ਦੇ ਵਿਕਲਪ ਨੇ ਸਾਈਬਰ ਹਮਲਿਆਂ ਨੂੰ ਹੋਰ ਹੁੰਗਾਰਾ ਦਿੱਤਾ ਹੈ।

ਡਾ. ਗੁਲਸ਼ਨ ਰਾਏ ਨੇ ਕਿਹਾ ਕਿ ਘਰੋਂ ਕੰਮ ਕਰਨ ਵੇਲੇ ਤੁਸੀਂ ਮਹਿਸੂਸ ਕਰੋਗੇ ਕਿ ਸਾਡੇ ਵਿਚੋਂ ਕਿਸੇ ਕੋਲ ਸੁਰੱਖਿਅਤ ਰਾਊਟਰ ਨਹੀਂ ਹੈ। ਸਾਡੇ ਸਾਰੇ ਪਾਸਵਰਡ ਖੁੱਲ੍ਹੇ ਹਨ, ਭਾਵੇਂ ਅਸੀਂ ਮੋਬਾਈਲ ਜਾਂ ਲੈਪਟਾਪ ਤੋਂ ਕੰਮ ਕਰੀਏ, ਇਹੀ ਕਾਰਨ ਹੈ ਕਿ ਘਰ ਤੋਂ ਕੰਮ ਕਰਨ ਦੇ ਕਾਰਨ ਵੱਡੇ ਪੱਧਰ 'ਤੇ ਹਮਲੇ ਹੋਏ ਹਨ।

ਡਾ. ਰਾਏ ਨੇ ਆਖਿਆ, ਕਿਉਂਕਿ ਸਾਡੇ ਐਪਲੀਕੇਸ਼ਨ ਘਰ ਤੋਂ ਕੰਮ ਕਰਨ ਲਈ ਨਹੀਂ ਬਣਾਏ ਗਏ ਹਨ। ਸਾਰੇ ਹੀ ਦਫਤਰਾਂ ਵਿੱਚ ਕੰਮ ਕਰਦੇ ਸਨ, ਜਿਥੇ ਸੁਰੱਖਿਆ ਲਈ ਆਈਟੀ ਕਰਮਚਾਰੀ ਮੌਜੂਦ ਰਹਿੰਦੇ ਸਨ, ਪਰ ਅੱਜ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਇੰਟਰਨੈਟ ਵਿੱਚ ਵੀ ਸੋਸ਼ਲ ਡਿਸਟੈਂਸਸਿੰਗ ਤੇ ਹੋਰਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਸਮੇਂ ਸਮੇਂ 'ਤੇ ਸਰਕਾਰ ਵੱਲੋਂ ਦਿੱਤੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਸਾਈਬਰ ਹਮਲਿਆਂ ਨੂੰ ਅਸਫਲ ਬਣਾਇਆ ਜਾ ਸਕੇ।

ਉਨ੍ਹਾਂ ਨੂੰ ਇੱਕ ਮਜਬੂਤ ਪਾਸਵਰਡ ਰੱਖਣਾ ਚਾਹੀਦਾ ਹੈ, ਦੂਜੇ ਲੋਕਾਂ ਨਾਲ ਪਾਸਵਰਡ ਦੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ ਹੈ। ਤੁਹਾਡੇ ਲੈਪਟਾਪ ਨੂੰ ਅਣ-ਅਧਿਕਾਰਤ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ। ਕਿਸੇ ਵੀ ਸ਼ੱਕੀ ਲਿੰਕ ਜਾਂ ਈਮੇਲਾਂ ਉੱਤੇ ਕਲਿੱਕ ਨਾ ਕਰੋ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡਾ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਹਾਲਾਂਕਿ, ਉਨ੍ਹਾਂ ਨੇ ਮੰਨਿਆ ਹੈ ਕਿ ਕੁਝ ਹਮਲੇ ਭਾਰਤ ਅਤੇ ਚੀਨ ਦਰਮਿਆਨ ਵਧੇ ਤਣਾਅ ਕਾਰਨ ਵੀ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ,"ਮੈਂ ਇਨ੍ਹਾਂ ਤਣਾਅ ਕਾਰਨ ਹੋਏ ਹਮਲੇ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰ ਰਿਹਾ ਹਾਂ, ਅਜਿਹੀ ਏਜੰਸੀਆਂ ਵੀ ਹਨ, ਜੋ ਇਸ ਤਰ੍ਹਾਂ ਦੇ ਹਮਲੀਆਂ 'ਤੇ ਨਿਗਰਾਨੀ ਕਰ ਰਹੀਆਂ ਹਨ ਤੇ ਇਨ੍ਹਾਂ ਏਜੰਸੀਆਂ ਨੇ ਕਈ ਹਮਲਿਆਂ ਨੂੰ ਰੋਕਿਆ ਹੈ। "

ਡਾ. ਗੁਲਸ਼ਨ ਰਾਏ ਨੇ ਕਿਹਾ ਭਾਰਤੀ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਈਬਰ ਹਮਲੇ ਜਾਂ ਹੈਕਿੰਗ ਦੀਆਂ ਕੋਸ਼ਿਸ਼ਾਂ ਪਿਛਲੇ ਹਫ਼ਤੇ ਤੋਂ ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਹੋਰ ਵੱਧ ਗਈਆਂ ਹਨ। ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ 59 ਚੀਨੀ ਮੋਬਾਈਲ ਐਪਸ ਜਿਸ 'ਚ ਟਿੱਕਟਾਕ, ਹੈਲੋ, ਸ਼ੇਅਰਿਟ ਅਤੇ ਕੈਮ ਸਕੈਨਰ ਸਣੇ ਹੋਰਨਾਂ ਐਪਸ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਾਡੇ 'ਤੇ ਇਹ ਵੀ ਦੋਸ਼ ਲਾਏ ਗਏ ਹਨ ਕਿ ਅਸੀਂ ਇਨ੍ਹਾਂ ਹਮਲਿਆਂ ਤੋਂ ਬਚਣ ਲਈ ਰੱਖਿਆਤਮਕ ਕਦਮ ਚੁੱਕ ਰਹੇ ਹਾਂ।

ABOUT THE AUTHOR

...view details