ਪੰਜਾਬ

punjab

ETV Bharat / bharat

ਕੈਪਸੂਲ ਵਿੱਚ ਰੱਖਿਆ ਸੀ 54 ਲੱਖ ਤੋਂ ਵੱਧ ਦਾ ਸੋਨਾ, ਇੰਟੈਲੀਜੈਂਸ ਨੇ ਕੀਤਾ ਜ਼ਬਤ - ਕੈਲਿਕਟ ਅੰਤਰਰਾਸ਼ਟਰੀ ਹਵਾਈ ਅੱਡਾ

ਏਅਰ ਕਸਟਮਜ਼ ਇੰਟੈਲੀਜੈਂਸ ਟੀਮ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇੰਟੈਲੀਜੈਂਸ ਨੇ ਕੈਲਿਕਟ ਇੰਟਰਨੈਸ਼ਨਲ ਏਅਰਪੋਰਟ ਤੋਂ 54.19 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ।

ਕੈਪਸੂਲ ਵਿੱਚ ਰੱਖਿਆ ਸੀ 54 ਲੱਖ ਤੋਂ ਵੱਧ ਸੋਨਾ
ਕੈਪਸੂਲ ਵਿੱਚ ਰੱਖਿਆ ਸੀ 54 ਲੱਖ ਤੋਂ ਵੱਧ ਸੋਨਾ

By

Published : Nov 15, 2020, 4:38 PM IST

ਤਿਰੂਵਨੰਤਪੁਰਮ: ਏਅਰ ਕਸਟਮ ਖੁਫੀਆ ਵਿਭਾਗ ਨੇ ਸ਼ਨੀਵਾਰ ਰਾਤ ਨੂੰ ਕੇਰਲ ਦੇ ਕੈਲਿਕਟ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 54.19 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ। ਦੁਬਈ ਤੋਂ ਆ ਰਹੇ ਦੋ ਯਾਤਰੀਆਂ ਕੋਲੋਂ 1047 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ, ਜੋ ਕਿ ਕੈਪਸੂਲ ਵਿੱਚ ਛੁਪਾਇਆ ਹੋਇਆ ਸੀ। ਯਾਤਰੀ ਕਰਨਾਟਕ ਦੇ ਪਲੱਕੜ ਦਾ ਰਹਿਣ ਵਾਲਾ ਹੈ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੇਨਈ ਕਸਟਮ ਨੇ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਦੁਬਈ ਤੋਂ ਸੱਤ ਯਾਤਰੀ ਫੜੇ ਸਨ। ਜਿਨ੍ਹਾਂ ਕੋਲੋਂ ਕੁੱਲ 1 ਕਿਲੋ 650 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਬਰਾਮਦ ਹੋਏ ਸੋਨੇ ਦੀ ਕੀਮਤ 87 ਲੱਖ 48 ਹਜ਼ਾਰ ਰੁਪਏ ਦੱਸੀ ਗਈ ਹੈ।

ABOUT THE AUTHOR

...view details