ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਦੇ ਟਰਮੀਨਲ -3 'ਤੇ, ਕਸਟਮ ਵਿਭਾਗ ਨੇ 9 ਲੱਖ ਰੁਪਏ ਦੇ ਸੋਨੇ ਦੀ ਤਸਕਰੀ ਕਰਨ ਲਈ ਕੋਲੰਬੋ ਤੋਂ ਦਿੱਲੀ ਆਏ ਇੱਕ ਭਾਰਤੀ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਸਟਮ ਵਿਭਾਗ ਨੇ ਮੁਲਜ਼ਮ ਕੋਲੋਂ 260 ਗ੍ਰਾਮ ਸੋਨਾ ਬਰਾਮਦ ਕੀਤਾ ਹੈ।
ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਜ਼ਬਤ ਕੀਤਾ 9 ਲੱਖ ਰੁਪਏ ਦਾ ਸੋਨਾ
ਰਾਜਧਾਨੀ ਦਿੱਲੀ ਦੇ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਇੱਕ ਵਿਅਕਤੀ ਕੋਲੋਂ 260 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਇਸ ਦੀ ਕੀਮਤ 9 ਲੱਖ 2 ਹਜ਼ਾਰ ਰੁਪਏ ਸੀ। ਪੁੱਛਗਿੱਛ ਦੇ ਦੌਰਾਨ ਯਾਤਰੀ ਨੇ ਦੱਸਿਆ ਕਿ ਉਹ ਆਪਣੀ ਪਿਛਲੀ ਯਾਤਰਾਵਾਂ ਦੇ ਦੌਰਾਨ ਲਗਭਗ 45 ਲੱਖ ਰੁਪਏ ਦੀ ਕੀਮਤ ਵਾਲੇ 1300 ਗ੍ਰਾਮ ਸੋਨੇ ਦੀ ਤਸਕਰੀ ਕਰ ਚੁੱਕਿਆ ਹੈ।
ਕਸਟਮ ਵਿਭਾਗ ਦੇ ਸਾਂਝੇ ਕਮਿਸ਼ਨਰ ਨਿਰੰਜਨ ਸੀਸੀ ਨੇ ਦੱਸਿਆ ਕਿ ਕਸਟਮ ਅਧਿਕਾਰੀਆਂ ਨੂੰ ਕੋਲੰਬੋ ਤੋਂ ਦਿੱਲੀ ਆਉਣ ਵਾਲੇ ਇੱਕ ਯਾਤਰੀ ਵੱਲੋਂ ਗ੍ਰੀਨ ਚੈਨਲ ਪਾਰ ਕਰਨ ਦਾ ਸ਼ੱਕ ਹੋਇਆ। ਜਿਸ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਉਸ ਦੀ ਭਾਲ ਕੀਤੀ।
ਤਲਾਸ਼ੀ ਦੇ ਦੌਰਾਨ ਅਧਿਕਾਰੀਆਂ ਨੂੰ ਉਸ ਦੇ ਅੰਡਰਵੀਅਰ ਤੋਂ ਓਵਲ ਸ਼ੇਪ ਦੇ ਦੋ ਪੈਕੇਟ ਵਿੱਚ 260 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਇਸ ਦੀ ਕੀਮਤ 9 ਲੱਖ 2 ਹਜ਼ਾਰ ਸੀ। ਪੁੱਛਗਿੱਛ ਦੌਰਾਨ ਯਾਤਰੀ ਨੇ ਦੱਸਿਆ ਕਿ ਉਸਨੇ ਆਪਣੀਆਂ ਆਖਰੀ 5 ਯਾਤਰਾਵਾਂ ਵਿੱਚ ਹੁਣ ਤੱਕ 1300 ਗ੍ਰਾਮ ਸੋਨਾ ਦੀ ਤਸਕਰੀ ਕੀਤੀ ਹੈ।
ਕਸਟਮ ਐਕਟ ਦੀ ਧਾਰਾ 104 ਦੇ ਤਹਿਤ ਯਾਤਰੀ ਨੂੰ ਗ੍ਰਿਫਤਾਰ ਕੀਤਾ ਅਤੇ ਬਰਾਮਦ ਕੀਤਾ ਗਿਆ ਸੋਨਾ ਧਾਰਾ 110 ਦੇ ਤਹਿਤ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।