ਰਾਜਸਥਾਨ: ਜੈਪੁਰ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਕਸਟਮ ਵਿਭਾਗ ਨੇ ਏਅਰਪੋਰਟ 'ਤੇ 32 ਕਿਲੋ ਸੋਨਾ ਫੜ੍ਹਿਆ ਹੈ। ਇਹ ਸੋਨਾ ਦੁਬਈ ਤੋਂ ਜੈਪੁਰ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਕਸਟਮ ਵਿਭਾਗ ਨੇ ਕਾਰਵਾਈ ਕਰਦੇ ਹੋਏ 14 ਤਸਕਰਾਂ ਸਣੇ ਸੋਨਾ ਜ਼ਬਤ ਕੀਤਾ ਹੈ।
ਇਸ ਕਾਰਵਾਈ ਵਿੱਚ ਵਿਭਾਗ ਨੇ 3 ਉਡਾਣਾਂ ਤੋਂ ਕੁਲ 14 ਤਸਕਰਾਂ ਨੂੰ ਕਾਬੂ ਕੀਤਾ ਹੈ। ਤਸਕਰਾਂ ਨੇ ਐਮਰਜੈਂਸੀ ਲਾਈਟਾਂ ਦੀਆਂ ਬੈਟਰੀਆਂ ਵਿੱਚ ਕੁੱਲ 32 ਕਿਲੋ ਸੋਨਾ ਪਾਇਆ ਹੋਇਆ ਸੀ। ਇਸ ਸੋਨੇ ਦੀ ਕੀਮਤ 16 ਕਰੋੜ ਦੱਸੀ ਜਾ ਰਹੀ ਹੈ।
ਵੰਦੇ ਭਾਰਤ ਮਿਸ਼ਨ ਦੀਆਂ 3 ਉਡਾਣਾਂ ਵਿਚੋਂ ਫੜ੍ਹਿਆ ਗਿਆ 32 ਕਿੱਲੋ ਸੋਨਾ, 14 ਤਸਕਰ ਕਾਬੂ ਕਸਟਮ ਵਿਭਾਗ ਨੇ ਕੇਂਦਰ ਸਰਕਾਰ ਵੱਲੋਂ ਵੰਦੇ ਭਾਰਤ ਮਿਸ਼ਨ ਚਲਾ ਕੇ ਵਿਦੇਸ਼ਾਂ ਵਿੱਚ ਫਸੇ ਰਾਜਸਥਾਨੀਆਂ ਨੂੰ ਰਾਜਸਥਾਨ ਵਾਪਸ ਲਿਆ ਰਿਹਾ ਹੈ। ਕੋਰੋਨਾ ਯੁੱਗ ਦੌਰਾਨ ਰਾਜ ਦੇ ਸਭ ਤੋਂ ਵੱਡੇ ਕੌਮਾਂਤਰੀ ਹਵਾਈ ਅੱਡੇ ਜੈਪੁਰ ਵਿਖੇ ਸ਼ੁੱਕਰਵਾਰ ਨੂੰ ਸੋਨੇ ਦੀ ਤਸਕਰੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਲਗਭਗ 4 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਸ਼ੁੱਕਰਵਾਰ ਨੂੰ ਜੈਪੁਰ ਏਅਰਪੋਰਟ 'ਤੇ ਸੋਨੇ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ।
ਵੰਦੇ ਭਾਰਤ ਮਿਸ਼ਨ ਦੀਆਂ 3 ਉਡਾਣਾਂ ਵਿਚੋਂ ਫੜ੍ਹਿਆ ਗਿਆ 32 ਕਿੱਲੋ ਸੋਨਾ, 14 ਤਸਕਰ ਕਾਬੂ ਦੱਸ ਦਈਏ ਕਿ ਸਪਾਈਸਜੇਟ ਦੀ ਉਡਾਣ ਵਿੱਚ ਸੋਨੇ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਦੁਬਈ ਤੋਂ ਜੈਪੁਰ ਆਈ ਵੰਦੇ ਭਾਰਤ ਮਿਸ਼ਨ ਦੇ ਅਧੀਨ ਉਡਾਣ 'ਚ ਜੈਪੁਰ ਏਅਰਪੋਰਟ 'ਤੇ 5 ਮੁਸਾਫ਼ਰਾਂ ਤੋਂ ਕਰੋੜਾ ਦਾ ਸੋਨਾ ਫੜ੍ਹਿਆ ਗਿਆ ਹੈ। ਸਮੱਗਲਰ ਸਪਾਈਸ ਜੈੱਟ ਦੀ ਉਡਾਣ ਨੰਬਰ ਐਸਜੀ 9055 ਤੋਂ ਆਏ ਸਨ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸੋਨੇ ਦੀ ਕੀਮਤ ਲਗਭਗ 4.70 ਕਰੋੜ ਰੁਪਏ ਰੱਖੀ ਹੈ। ਕਸਟਮ ਦੀ ਏਅਰ ਇੰਟੈਲੀਜੈਂਸ ਵਿੰਗ ਨੇ ਸਾਰੇ ਤਸਕਰਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।