ਨਵੀਂ ਦਿੱਲੀ : ਰਾਜਧਾਨੀ ਦੇ ਆਈਜੀਆਈ ਹਵਾਈ ਅੱਡੇ ਉੱਤੇ ਦੁਬਈ ਤੋਂ ਆਏ ਇੱਕ ਜੋੜੇ ਨੂੰ ਕਸਟਮ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਜਿੰਨ੍ਹਾਂ ਦੇ ਸਮਾਨ ਦੀ ਚੈਕਿੰਗ ਦੌਰਾਨ ਕਸਟਮ ਵਿਭਾਗ ਦੀ ਟੀਮ ਨੇ ਲਗਭਗ ਸਾਢੇ 39 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ।
ਬ੍ਰੀਫਕੇਸ ਵਿੱਚ ਸੋਨਾ
ਬ੍ਰੀਫਕੇਸ ਦੇ ਅੰਦਰ ਫ਼ਿੱਟ ਕਰ ਕੇ ਸੋਨਾ ਲੁਕਾ ਕੇ ਲਿਆਂਦਾ ਗਿਆ ਸੀ। ਉੱਪਰੋਂ ਪਤਾ ਨਾ ਚੱਲੇ ਇਸ ਲਈ ਸੋਨੇ ਦੇ ਲੰਬੀਆਂ-ਲੰਬੀਆਂ ਤੇ ਮੋਟੀਆਂ ਤਾਰਾਂ ਦੇ ਉੱਪਰ ਚਾਂਦੀ ਦਾ ਕੋਟ ਕਰ ਦਿੱਤਾ ਗਿਆ ਸੀ।