ਨਵੀਂ ਦਿੱਲੀ: ਕੋਰੋਨਾ ਤੋਂ ਬੱਚਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜ ਡਾਕਟਰਾਂ ਦੀ ਬਣਾਈ ਟੀਮ ਨੇ ਸ਼ੁੱਕਰਵਾਰ ਰਿਪੋਰਟ ਦਿੱਤੀ ਜਿਸ ਦੀ ਜਾਣਕਾਰੀ ਸੀਐਮ ਕੇਜਰੀਵਾਲ ਨੇ ਡਿਜੀਟਲ ਪ੍ਰੈਸ ਕਾਨਫਰੰਸ ਜ਼ਰੀਏ ਦਿੱਤੀ। ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਵਿੱਚ ਜੋ ਹਾਲ ਹੈ, ਉਹ ਜਿਹੀ ਸਥਿਤੀ ਇੱਥੇ ਨਾ ਬਣੇ, ਇਸ ਲਈ ਉਨ੍ਹਾਂ ਨੇ ਅੱਗੇ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਪੰਜ ਡਾਕਟਰਾਂ ਦੀ ਟੀਮ ਬਣਾਈ ਗਈ ਜਿਸ ਨੇ ਡਾ. ਸਰੀਨ ਦੀ ਪ੍ਰਧਾਨਗੀ ਹੇਠ ਸ਼ਾਨਦਾਰ ਕੰਮ ਕਰਦਿਆ ਰਿਪੋਰਟ ਦਿੱਤੀ ਹੈ।
ਹੁਣ ਕੋਰੋਨਾ ਦੇ 100 ਮਰੀਜ਼ਾਂ ਨਾਲ ਨਜਿੱਠਣ ਦੀ ਤਿਆਰੀ ਹੈ
ਮੁੱਖ ਮੰਤਰੀ ਨੇ ਕਿਹਾ ਕਿ, 'ਜੇ ਹਰ ਰੋਜ਼ 100 ਕੇਸ ਆਉਣਗੇ ਤਾਂ ਸਾਡੇ ਕੋਲ ਮੌਜੂਦਾ ਪੂਰੀ ਤਿਆਰੀ ਹੈ। ਜੇ 100 ਤੋਂ ਵੱਧ ਹਨ, ਤਾਂ ਹਸਪਤਾਲਾਂ ਵਿੱਚ ਹੋਰ ਤਿਆਰੀ ਕਰਨੀ ਪਵੇਗੀ। ਹਸਪਤਾਲ, ਐਂਬੂਲੈਂਸ, ਵੈਂਟੀਲੇਟਰ, ਡਾਕਟਰ, ਨਰਸ ਲਈ ਯੋਜਨਾ ਬਣਾਈ ਗਈ ਹੈ। ਜਿੱਥੇ ਵੀ ਕਮੀ ਨਜ਼ਰ ਆ ਰਹੀ ਹੈ, ਅਸੀਂ ਉਨ੍ਹਾਂ ਨੂੰ ਸੁਧਾਰ ਰਹੇ ਹਾਂ। ਜੇਕਰ ਹਰ ਰੋਜ਼ 1000 ਮਰੀਜ਼ ਆਉਂਦੇ ਹਨ, ਫਿਰ ਅਸੀਂ ਉਨ੍ਹਾਂ ਦੇ ਅਨੁਸਾਰ ਤਿਆਰੀ ਕਰ ਰਹੇ ਹਾਂ। ਹਾਲਾਂਕਿ ਉਮੀਦ ਹੈ ਕਿ ਅਜਿਹੇ ਹਾਲਾਤ ਕਦੇ ਨਹੀਂ ਬਣਨਗੇ।'
ਸ਼ਨੀਵਾਰ ਨੂੰ 4 ਲੱਖ ਗਰੀਬਾਂ ਨੂੰ ਖਾਣਾ ਖਿਲਾਏਗੀ ਸਰਕਾਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ, 'ਹਰ ਰੋਜ਼ ਦਿੱਲੀ ਵਿੱਚ ਰਹਿੰਦੇ 20,000 ਲੋਕਾਂ ਨੂੰ ਭੋਜਨ ਪ੍ਰਦਾਨ ਕੀਤਾ ਜਾ ਰਿਹਾ ਹੈ, ਹਾਲਾਂਕਿ ਇਹ ਗਿਣਤੀ ਹਰ ਰੋਜ਼ ਵੱਧ ਰਹੀ ਹੈ। 224 ਰੈਣ ਬਸੇਰੇ ਵੀ ਘੱਟ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਤੋਂ 325 ਸਕੂਲਾਂ ਵਿੱਚ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਹਰ ਸਕੂਲ ਵਿੱਚ ਦੋਨੋਂ ਸਮੇਂ ਦਾ ਘੱਟੋ ਘੱਟ 500 ਲੋਕਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਹੈ ਤੇ ਮੌਜੂਦਾ ਰੈਣ ਬਸੇਰਿਆਂ ਵਿੱਚ ਵਾਧਾ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਤੋਂ ਰੋਜ਼ਾਨਾ 2 ਲੱਖ ਲੋਕਾਂ ਨੂੰ ਭੋਜਨ ਦਿੱਤਾ ਜਾਵੇਗਾ ਅਤੇ ਕੱਲ ਸ਼ਨੀਵਾਰ ਤੋਂ ਇਹ ਗਿਣਤੀ ਵੱਧ ਕੇ 4 ਲੱਖ ਹੋ ਜਾਵੇਗੀ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਹੱਦ ਅੰਦਰ ਜੋ ਲੋਕ ਰਹਿ ਰਹੇ ਹਨ ਉਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਸਾਡੀ ਹੈ। ਉਹ ਸਾਡੇ ਨਾਲ ਸਬੰਧਤ ਹਨ, ਫਿਰ ਉਹ ਝਾਰਖੰਡ, ਬਿਹਾਰ, ਤਾਮਿਲਨਾਡੂ ਤੇ ਕੇਰਲ ਆਦਿ ਦਾ ਹੋ ਸਕਦਾ ਹੈ, ਪਰ ਉਹ ਦਿੱਲੀ ਤੋਂ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਦੀਦੀ ਵੀ ਕਹਿ ਰਹੇ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਉਹ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੇ ਕਿਸੇ ਵੀ ਰਾਜ ਦਾ ਕੋਈ ਵਿਅਕਤੀ ਦਿੱਲੀ ਵਿੱਚ ਰਹਿ ਰਿਹਾ ਹੈ, ਤਾਂ ਉਹ ਸਾਡੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ: COVID-19: ਪੀੜਤਾਂ ਦੀ ਗਿਣਤੀ 700 ਤੋਂ ਪਾਰ, ਹੁਣ ਤੱਕ 17 ਦੀ ਮੌਤ