ਨਵੀਂ ਦਿੱਲੀ: ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਦੇ ਕਈ ਥਾਵਾਂ 'ਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਅਸਮ, ਗੁਹਾਟੀ ਵਿੱਚ ਪ੍ਰਦਰਸ਼ਨ ਇਨ੍ਹਾਂ ਵੱਧ ਚੁੱਕਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣਾ ਅਸਮ ਦਾ ਦੌਰਾ ਵੀ ਰੱਦ ਕਰਨਾ ਪਿਆ। ਇਸ ਵਿਰੋਧ ਨੂੰ ਲੈ ਕੇ ਦੂਜੇ ਦਿਨ ਪੱਛਮੀ ਬੰਗਾਲ ਦੇ ਕਈ ਹਿੱਸਿਆਂ 'ਚ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ।
ਨਾਗਰਿਕਤਾ ਸੋਧ ਬਿੱਲ ਵਿਰੁੱਧ ਪ੍ਰਦਰਸ਼ਨ, ਅਸਮ ਦੇ ਦਿਬਰੂਗੜ੍ਹ 'ਚ ਕਰਫਿਊ - ਨਾਗਰਿਕਤਾ ਸੋਧ ਬਿੱਲ ਨਿਊਜ਼
ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ ਜਾਰੀ ਹੈ। ਉੱਥੇ ਹੀ ਡਿਬਰੂਗੜ੍ਹ ਵਿੱਚ ਪ੍ਰਸਾਸ਼ਨ ਨੇ ਕਰਫਿਊ ਵਿੱਚ ਢਿੱਲ ਦਿੱਤੀ ਹੈ।
ਫ਼ੋਟੋ
ਦੱਸ ਦਈਏ ਕਿ ਹਿੰਸਕ ਘਟਨਾਵਾਂ ਸਿਰਫ਼ ਪੱਛਮੀ ਬੰਗਾਲ ਵਿੱਚ ਹੀ ਸਾਹਮਣੇ ਆਈਆਂ। ਇਸ ਵਿਰੋਧ 'ਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ, ਦੁਕਾਨਾਂ ਅਤੇ ਟੋਲ ਪਲਾਜ਼ਾ ਤੱਕ ਸਾੜ ਦਿੱਤੇ। ਇੰਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਡਿਬਰੂਗੜ੍ਹ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ, ਪਰ ਸਮੇਂ-ਸਮੇਂ ਤੇ ਪ੍ਰਸ਼ਾਸਨ ਥੋੜੀ ਢਿੱਲ ਦੇ ਰਿਹਾ ਹੈ।