ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਸਾਬਕਾ ਡੀਐਸਪੀ ਦਵਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸੀਆਰਪੀਐੱਫ ਨੇ ਫੋਰਸ 'ਚ ਕਿਸੇ ਸੰਭਾਵਿਤ 'ਵਿਨਾਸ਼ਕਾਰੀ' ਤੱਤ ਦਾ ਪਤਾ ਲਗਾਉਣ ਲਈ ਤਿੰਨ ਲੱਖ ਤੋਂ ਵੱਧ ਜਵਾਨਾਂ ਦਾ ਵੱਡਾ ਆਡਿਟ ਕਰਵਾਇਆ ਹੈ।
ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ ਡਾਇਰੈਕਟਰ ਜਨਰਲ ਏਪੀ ਮਹੇਸ਼ਵਰੀ ਨੇ ਕਿਹਾ ਕਿ ਪੁਲਿਸ ਦੇ ਉਪ ਕਪਤਾਨ ਦਵਿੰਦਰ ਸਿੰਘ ਨਾਲ ਜੁੜੀ ਘਟਨਾ ਬਹੁਤ ਗੰਭੀਰ ਹੈ ਤੇ ਸੁਰੱਖਿਆ ਬਲਾਂ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ। ਇਸ ਲਈ ਦੇਸ਼ ਦੇ ਅੱਤਵਾਦ ਵਿਰੋਧੀ ਅਤੇ ਨਕਸਲ ਵਿਰੋਧੀ ਮੁਹਿੰਮਾਂ ਵਿਚ ਸਭ ਤੋਂ ਅੱਗੇ ਰਹਿਣ ਵਾਲੇ ਸੈਨਾ ਦੇ ਸੈਨਿਕਾਂ ਦਾ ਆਡਿਟ ਕਰਨ ਦੀ ਅਜਿਹੀ ਪ੍ਰਕ੍ਰਿਆ ਅਮਲੀ ਤੌਰ ‘ਤੇ ਜ਼ਰੂਰੀ ਹੈ।ਸੀਆਰਪੀਐਫ ਮੁਖੀ ਨੇ ਕਿਹਾ ਕਿ ਸਾਨੂੰ ਆਪਣੇ ਸੈਨਿਕਾਂ 'ਤੇ ਕੋਈ ਸ਼ੱਕ ਨਹੀਂ ਹੈ ਪਰ ਸਮੀਖਿਆ ਕੀਤੀ ਜਾਣੀ ਜ਼ਰੂਰੀ ਹੈ।