ਪੰਜਾਬ

punjab

ETV Bharat / bharat

CRPF ਸਥਾਨਪਾ ਦਿਵਸ:'ਦੇਸ਼ ਨੂੰ ਸੁਰੱਖਿਅਤ ਰੱਖਣ ਵਿੱਚ CRPF ਸਭ ਤੋਂ ਅੱਗੇ' - Crown Representative's Police

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਆਰਪੀਐਫ਼ ਦੇ 82ਵੇਂ ਸਥਾਪਨਾ ਦਿਵਸ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਸੀਆਰਪੀਐਫ਼ ਦੇਸ਼ ਨੂੰ ਸੁਰੱਖਿਅਤ ਰੱਖਣ ਵਿੱਚ ਸਭ ਤੋਂ ਅੱਗੇ ਹੈ।

ਸੀਆਰਪੀਐਫ਼
ਸੀਆਰਪੀਐਫ਼

By

Published : Jul 27, 2020, 10:39 AM IST

ਨਵੀਂ ਦਿੱਲੀ: ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 82ਵੇਂ ਸਥਾਪਨ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਰਮਚਾਰੀਆਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ, "ਸੀਆਰਪੀਐੱਫ਼ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ਵਿਚ ਸਭ ਤੋਂ ਅੱਗੇ ਹੈ। ਇਸ ਫੋਰਸ ਦੀ ਹਿੰਮਤ ਅਤੇ ਪੇਸ਼ੇਵਰਤਾ ਦੀ ਵਿਆਪਕ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਸੀਆਰਪੀਐਫ਼ ਆਉਣ ਵਾਲੇ ਸਾਲਾਂ ਵਿਚ ਹੋਰ ਵੀ ਉੱਚਾਈਆਂ ਪ੍ਰਾਪਤ ਕਰ ਸਕਦਾ ਹੈ।"

ਇਸ ਮੌਕੇ ਉਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਸੀਆਰਪੀਐਫ਼ ਡਿਊਟੀ ਅਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਸਮਰਪਣ ਅਤੇ ਪ੍ਰਤੀਬੱਧਤਾ ਦਾ ਪ੍ਰਤੀਕ ਹੈ।

ਨਾਇਡੂ ਨੇ ਟਵੀਟ ਕਰ ਇਸ ਮੌਕੇ 'ਤੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿ ਵਾਰਾਂ ਨੂੰ ਵਧਾਈਆਂ ਦਿੱਤੀਆਂ।

ਸੀਆਰਪੀਐਫ਼ ਦਾ ਇਤਿਹਾਸ

ਸੀਆਰਪੀਐਫ਼ 27 ਜੁਲਾਈ, 1939 ਨੂੰ ਕ੍ਰਾਊਨ ਪ੍ਰਤਿਨਿੱਧੀ ਪੁਲਿਸ ਵਜੋਂ ਹੋਂਦ ਵਿੱਚ ਆਈ ਸੀ। ਇਹ 28 ਦਸੰਬਰ, 1949 ਨੂੰ ਸੀਆਰਪੀਐਫ਼ ਐਕਟ ਲਾਗੂ ਕਰਨ ਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ਼) ਬਣ ਗਈ ਸੀ। ਇਸ ਨੇ ਸ਼ਾਨਦਾਰ ਇਤਿਹਾਸ ਦੇ 80 ਸਾਲ ਪੂਰੇ ਕੀਤੇ ਹਨ। ਸੀਆਰਪੀਐਫ਼ ਕੋਲ ਦੇਸ਼ ਦਾ ਅੰਦਰੂਨੀ ਸੁਰੱਖਿਆ ਦ੍ਰਿਸ਼ਾਂ ਨੂੰ ਸੁਰੱਖਿਅਤ ਕਰਨ ਦਾ ਫ਼ਤਵਾ ਹੈ।

ABOUT THE AUTHOR

...view details