ਪੰਜਾਬ

punjab

ETV Bharat / bharat

ਆਸਟ੍ਰੇਲੀਆ ਵਿੱਚ ਹੜਾਂ ਕਾਰਨ ਸੜਕਾਂ 'ਤੇ ਆਏ ਮਗਰਮੱਛ - ਹੜ

ਕੈਨਬਰਾ: ਆਸਟ੍ਰੇਲੀਆ ਵਿੱਚ ਭਾਰੀ ਹੜਾਂ ਕਾਰਨ ਇੱਕ ਪਾਸੇ ਜਿੱਥੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਇਨ੍ਹਾਂ ਹੜਾਂ ਕਾਰਨ ਕਈ ਥਾਵਾਂ 'ਤੇ ਮਗਰਮੱਛ ਅਤੇ ਸੱਪ ਸੜਕਾਂ 'ਤੇ ਵਿਖਾਈ ਦੇ ਰਹੇ ਹਨ। ਮੌਸਮ ਵਿਭਾਗ ਨੇ ਆਸਟ੍ਰੇਲੀਆ ਵਿੱਚ ਹੋਰ ਮੀਂਹ ਪੈਣ ਦਾ ਖ਼ਦਸ਼ਾ ਪ੍ਰਗਟਾਇਆ ਹੈ।

By

Published : Feb 4, 2019, 11:29 PM IST

ਕੁਈਂਸਲੈਂਡ ਵਿੱਚ ਲੋਕਾਂ ਦੇ ਘਰਾਂ ਦੀ ਬੱਤੀ ਗੁਲ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਘਰਾਂ ਦੀਆਂ ਛੱਤਾਂ 'ਤੇ ਰਹਿਣਾ ਪੈ ਰਿਹਾ ਹੈ। ਅਜਿਹੀ ਹੀ ਸਥਿਤੀ ਟਾਉਂਸਵਿਲੇ ਵਿੱਚ ਵੀ ਬਣੀ ਹੋਈ ਹੈ। ਭਾਰੀ ਮੀਂਹ ਪੈਣ ਕਾਰਨ ਐਤਵਾਰ ਨੂੰ ਰੋਸ ਰਿਵਰ ਡੈਮ ਦਾ ਪਾਣੀ ਛੱਡਣਾ ਪਿਆ ਜਿਸ ਕਾਰਨ ਹੜਾਂ ਦੀ ਸਥਿਤੀ ਬਣ ਗਈ। ਕੁਈਂਸਲੈਂਡ ਵਿੱਚ ਪੁਲਿਸ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂ 'ਤੇ ਜਾਣ ਲਈ ਕਹਿ ਰਹੀ ਹੈ। ਟਾਉਂਸਵਿਲੇ ਵਿੱਚ ਰਹਿਣ ਵਾਲੀ ਇੱਕ ਮਹਿਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਫ਼ੋਟੋ ਜਾਰੀ ਕੀਤੀ ਹੈ ਜਿਸ ਵਿੱਚ ਉਸ ਦੇ ਪਿਤਾ ਦੇ ਘਰ ਦੇ ਬਾਹਰ ਇੱਕ ਮਗਰਮੱਛ ਵਿਖਾਈ ਦੇ ਰਿਹਾ ਹੈ। ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਫ਼ੋਟੋ ਜਾਰੀ ਕੀਤੀ ਹੈ ਜਿਸ ਵਿੱਚ ਹੜ ਵਿੱਚ ਰੁੜਨ ਤੋਂ ਬਚਣ ਲਈ ਇੱਕ ਮਗਰਮੱਛ ਦਰੱਖਤ 'ਤੇ ਚੜ੍ਹ ਰਿਹਾ ਹੈ।

ABOUT THE AUTHOR

...view details