VIDEO: ਕਰਨਾਟਕ 'ਚ ਹੜ੍ਹ ਦਾ ਕਹਿਰ ਜਾਰੀ, ਛੱਤ 'ਤੇ ਚੜ੍ਹਿਆ ਮਗਰਮੱਛ - karnataka flood
ਦੇਸ਼ ਦੇ ਕਈ ਸੂਬਿਆਂ ਵਿੱਚ ਹੜ੍ਹ ਨਾਲ ਹਾਲਾਤ ਬੇਹੱਦ ਖਰਾਬ ਬਣੇ ਹੋਏ ਹਨ। ਕਰਨਾਟਕ ਦੇ ਬੇਲਗਾਮ ਵਿੱਚ ਇੱਕ ਅਜੀਬ ਤਰ੍ਹਾਂ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਹੈ। ਇੱਥੇ ਹੜ੍ਹ ਦਾ ਕਹਿਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਮਗਰਮੱਛ ਘਰਾਂ ਦੀਆਂ ਛੱਤਾਂ ਉੱਤੇ ਆਰਾਮ ਕਰਦੇ ਨਜ਼ਰ ਆ ਰਹੇ ਹਨ।
ਛੱਤ 'ਤੇ ਚੜ੍ਹਿਆ ਮਗਰਮੱਛ
ਬੇਲਗਾਮ: ਕਰਨਾਟਕ ਵਿੱਚ ਤੇਜ਼ ਬਾਰਿਸ਼ ਅਤੇ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇੱਥੇ ਕੀ ਇਨਸਾਨ ਤੇ ਕੀ ਜਾਨਵਰ, ਸਾਰੇ ਹੀ ਹੜ੍ਹ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਬੇਲਗਾਮ ਵਿੱਚ ਵੀ ਮੀਂਹ ਕਾਰਨ ਕਈ ਪਿੰਡ ਪਾਣੀ-ਪਾਣੀ ਹੋ ਗਏ ਹਨ। ਅਜਿਹਾ ਹੀ ਹਾਲ ਰਾਇਬਾਗ ਤਾਲੁਕ ਦਾ ਵੀ ਬਣਿਆ ਹੋਇਆ ਹੈ। ਇੱਥੇ ਹਾਲਾਤ ਇੰਨੇ ਬੁਰੇ ਹੋ ਚੁੱਕੇ ਹਨ ਕਿ ਪਾਣੀ ਘਰਾਂ ਦੀਆਂ ਛੱਤਾਂ ਤੱਕ ਪਾਣੀ ਪਹੁੰਚ ਗਿਆ ਹੈ। ਇਸਦੇ ਚੱਲਦਿਆਂ ਇੱਕ ਅਜੀਬ ਨਜ਼ਾਰਾ ਦੇਖਣ ਨੂੰ ਵੀ ਮਿਲਿਆ। ਇੱਥੇ ਇੱਕ ਮਗਰਮੱਛ ਘਰ ਦੀ ਛੱਤ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਉਹ ਉੱਥੇ ਆਰਾਮ ਕਰਦਾ ਨਜ਼ਰ ਆਇਆ।