ਜੈਸ਼ ਨੇ ਕਿਹਾ ਹੈ ਕਿ ਆਦਿਲ ਪੁਲਵਾਮਾ ਦੇ ਗੁੰਡੀਬਾਗ ਇਲਾਕੇ ਦਾ ਹੀ ਰਹਿਣ ਵਾਲਾ ਸੀ। ਧਮਾਕੇ ਤੋਂ ਪਹਿਲਾਂ ਜਵਾਨਾਂ ਦੀ ਗੱਡੀ ਉੱਤੇ ਫਾਇਰਿੰਗ ਵੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਕਿ ਇਹ ਕਾਫਿਲਾ ਜੰਮੂ ਤੋਂ ਕਸ਼ਮੀਰ ਵੱਲ ਜਾ ਰਿਹਾ ਸੀ।
ਪੁਲਵਾਮਾ IED ਬਲਾਸਟ: JEM ਦੇ ਅੱਤਵਾਦੀ ਨੇ ਕੀਤਾ ਹਮਲਾ, ਵੀਡੀਓ ਵੀ ਆਈ ਸਾਹਮਣੇ - uri attack
ਪੁਲਵਾਮਾ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਹਮਲੇ ਚ ਹੁਣ ਤੱਕ 39 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਂਕੜਾ ਵੱਧ ਸਕਦਾ ਹੈ। ਜ਼ਖ਼ਮੀ ਜਵਾਨਾਂ ਦੀ ਸਥਿਤੀ ਵੀ ਗੰਭੀਰ ਦੱਸੀ ਜਾ ਰਹੀ ਹੈ। ਇਸ ਦੌਰਾਨ ਜੈਸ਼ ਏ ਮੁਹੰਮਦ ਨੇ ਦਾਅਵਾ ਕੀਤਾ ਹੈ ਕਿ ਉਸਦੇ ਅੱਤਵਾਦੀ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਹਮਲਾ ਕਰਨ ਵਾਲੇ ਅੱਤਵਾਦੀ ਦਾ ਨਾਂਅ ਆਦਿਲ ਅਹਿਮਦ ਡਾਰ ਦੱਸਿਆ ਜਾ ਰਿਹਾ ਹੈ। ਆਦਿਲ ਅਹਿਮਦ ਡਾਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਅੱਤਵਾਦੀ ਦੀ ਫੋਟੋ
ਵੀਡੀਓ
ਦੱਸਿਆ ਜਾ ਰਿਹਾ ਕਿ ਜੈਸ਼ ਦਾ ਕਮਾਂਡਰ ਰਾਸ਼ਿਦ ਗਾਜ਼ੀ ਆਈਈਡੀ ਬਣਾਉਣ ਵਿੱਚ ਐਕਸਪਰਟ ਹੈ। ਉਸਨੇ ਅਫ਼ਗਾਨਿਸਤਾਨ ਵਿੱਚ ਹੀ ਪੂਰੀ ਟ੍ਰੇਨਿੰਗ ਲਈ ਹੈ। 9 ਦਸੰਬਰ ਨੂੰ ਉਹ ਕਸ਼ਮੀਰ ਵਿੱਚ ਘੁਸਪੈਠ ਕੀਤੀ ਸੀ। ਉਸਦੇ ਨਾਲ ਦੋ ਹੋਰ ਅੱਤਵਾਦੀਆਂ ਨੇ ਵੀ ਘੁਸਪੈਠ ਕੀਤੀ ਸੀ।
Last Updated : Feb 14, 2019, 8:22 PM IST