ਗਊ ਤਸਕਰਾਂ ਨੇ ਕੀਤਾ ਜਵਾਨ ਦਾ ਕਤਲ - Pulwama terror attack
ਕੋਲਕਾਤਾ : ਪੁਲਵਾਮਾ 'ਚ ਅੱਤਵਾਦੀ ਹਮਲੇ ਨੂੰ ਲੈ ਕੇ ਦੇਸ਼ ਭਰ 'ਚ ਪਸਰੇ ਲੋਕ ਰੋਹ ਦਰਮਿਆਨ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਲਾਲਗੋਲਾ ਇਲਾਕੇ 'ਚ ਗਊ ਤਸਕਰਾਂ ਨੇ ਬੀਐੱਸਐੱਫ ਦੇ ਇਕ ਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਜਵਾਨ ਦਾ ਨਾਂ ਦੇਵਾਸ਼ੀਸ਼ ਰਾਏ ਸਰਕਾਰ ਹੈ। ਉਹ ਕੂਚ ਬਿਹਾਰ ਦੇ ਮਾਥਾਭਾਂਗਾ ਇਕ ਨੰਬਰ ਬਲਾਕ ਦੇ ਅਸ਼ੋਕਬਾੜੀ ਇਲਾਕੇ ਦਾ ਰਹਿਣ ਵਾਲਾ ਸੀ ਤੇ 2007 'ਚ ਬੀਐੱਸਐੱਫ 'ਚ ਭਰਤੀ ਹੋਇਆ ਸੀ।
ਫ਼ਾਇਲ ਫ਼ੋਟੋ
ਜਾਣਕਾਰੀ ਮੁਤਾਬਕ ਦੇਵਾਸ਼ੀਸ਼ ਦੀ ਬੀਤੇ ਸੋਮਵਾਰ ਨੂੰ ਹੀ ਮਾਥਾਭਾਂਗਾ ਇਕ ਨੰਬਰ ਬਲਾਕ 'ਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਤਾਇਨਾਤੀ ਹੋਈ ਸੀ। ਲੰਘੇ ਸ਼ੁੱਕਰਵਾਰ ਸਵੇਰੇ ਸਰਹੱਦੀ ਇਲਾਕੇ 'ਚ ਗਸ਼ਤ ਦੌਰਾਨ ਗਊ ਤਸਕਰੀ ਦੀ ਕੋਸ਼ਿਸ਼ ਹੁੰਦਿਆਂ ਵੇਖ ਕੇ ਉਨ੍ਹਾਂ ਨੇ ਜਦੋਂ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਅਚਾਨਕ ਦੇਵਾਸ਼ੀਸ਼ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।