ਪੰਜਾਬ

punjab

ਕੋਵਿਡ-19: ਫ਼ੌਜ ਦੇ 8500 ਡਾਕਟਰ ਮਦਦ ਲਈ ਤਿਆਰ

By

Published : Apr 3, 2020, 8:06 AM IST

ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ। ਵੀਡੀਓ ਕਾਨਫ਼ਰੰਸਿੰਗ ਰਾਹੀਂ ਤਿੰਨਾਂ ਫ਼ੌਜਾਂ ਦੇ ਮੁਖੀਆਂ, ਸੀਡੀਐਸ, ਰੱਖਿਆ ਸਕੱਤਰ, ਸੂਬਾ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਰਾਜਨਾਥ ਸਿੰਘ ਨੇ ਕਈ ਜ਼ਰੂਰੀ ਨਿਰਦੇਸ਼ ਦਿੱਤੇ।

ਰੱਖਿਆ ਮੰਤਰੀ ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ

ਨਵੀਂ ਦਿੱਲੀ :ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ। ਵੀਡੀਓ ਕਾਨਫ਼ਰੰਸਿੰਗ ਰਾਹੀਂ ਤਿੰਨਾਂ ਫ਼ੌਜਾਂ ਦੇ ਮੁਖੀਆਂ, ਸੀਡੀਐਸ, ਰੱਖਿਆ ਸਕੱਤਰ, ਸੂਬਾ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਰਾਜਨਾਥ ਸਿੰਘ ਨੇ ਕਈ ਜ਼ਰੂਰੀ ਨਿਰਦੇਸ਼ ਦਿੱਤੇ। ਇਸ ਮੌਕੇ ਥਲ ਸੈਨਾ ਦੇ ਮੁਖੀ ਨੇ ਕਿਹਾ ਕਿ ਲੋੜ ਪੈਣ 'ਤੇ ਸਿਵਲ ਪ੍ਰਸ਼ਾਸਨ ਨੂੰ 8500 ਡਾਕਟਰ ਮੁਹੱਈਆ ਕਰਵਾਏ ਜਾਣਗੇ।

ਜ਼ਿਕਰਯੋਗ ਹੈ ਕਿ ਸੀਡੀਐਸ ਜਨਰਲ ਬਿਪਿਨ ਰਾਵਤ ਨੇ ਰੱਖਿਆ ਮੰਤਰੀ ਨੂੰ ਦੱਸਿਆ ਕਿ ਕੋਰੋਨਾ ਨਾਲ ਲੜਨ ਲਈ ਵੱਡੀ ਗਿਣਤੀ 'ਚ ਵੱਖਰੇ ਹਸਪਤਾਲਾਂ ਦੀ ਪਛਾਣ ਕੀਤੀ ਗਈ ਹੈ। ਹਸਪਤਾਲਾਂ ਵਿੱਚ 9000 ਤੋਂ ਵੱਧ ਬੈੱਡ ਵੀ ਮੁਹੱਈਆ ਕਰਵਾਏ ਗਏ ਹਨ। ਜੈਸਲਮੇਰ, ਜੋਧਪੁਰ, ਚੇਨਈ, ਮਨੇਸਰ, ਹਿੰਡਨ ਅਤੇ ਮੁੰਬਈ 'ਚ 1000 ਤੋਂ ਵੱਧ ਸ਼ੱਕੀ ਲੋਕਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।

ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਕਿਹਾ ਕਿ ਜੇ ਲੋੜ ਪਈ ਤਾਂ ਨਾਗਰਿਕ ਪ੍ਰਸ਼ਾਸਨ ਨੂੰ 8500 ਤੋਂ ਵੱਧ ਡਾਕਟਰ ਅਤੇ ਸਹਾਇਕ ਸਟਾਫ਼ ਮੁਹੱਈਆ ਕਰਵਾਏ ਜਾ ਸਕਦੇ ਹਨ। ਰਾਜਨਾਥ ਦੇ ਗੁਆਂਢੀ ਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਨੇਪਾਲ ਨੂੰ ਮੈਡੀਕਲ ਉਪਕਰਣ ਮੁਹੱਈਆ ਕਰਵਾਏ ਜਾ ਸਕਦੇ ਹਨ।

ਨੌਸੇਨਾ ਮੁਖੀ ਕਰਮਬੀਰ ਸਿੰਘ ਨੇ ਦੱਸਿਆ ਕਿ ਕਿਸੇ ਦੀ ਤਰ੍ਹਾਂ ਦੀ ਮਦਦ ਲਈ ਨੌਸੇਨਾ ਦੇ ਜਹਾਜ਼ ਤਿਆਰ ਹਾਲਤ 'ਚ ਰੱਖੇ ਗਏ ਹਨ। ਨੇਵੀ ਸਥਾਨਕ ਸਿਵਲ ਪ੍ਰਸ਼ਾਸਨ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਸਤੀਸ਼ ਰੈੱਡੀ ਨੇ ਦੱਸਿਆ ਕਿ ਡੀ.ਆਰ.ਡੀ.ਓ. ਲੈਬਾਰਟਰੀਆਂ 'ਚ ਤਿਆਰ ਕੀਤੇ ਗਏ 50,000 ਲੀਟਰ ਤੋਂ ਵੱਧ ਸੈਨੇਟਾਈਜ਼ਰ ਦਿੱਲੀ ਪੁਲਿਸ ਸਮੇਤ ਸੁਰੱਖਿਆ ਅਦਾਰਿਆਂ 'ਚ ਸਪਲਾਈ ਕੀਤੇ ਗਏ ਹਨ। ਇਸ ਤੋਂ ਇਲਾਵਾ ਦੇਸ਼ ਭਰ 'ਚ 1 ਲੱਖ ਲੀਟਰ ਤੋਂ ਵੱਧ ਸੈਨੇਟਾਈਜ਼ਰ ਸਪਲਾਈ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਵਾਰ ਫੁਟਿੰਗ 'ਚ 5 ਪਰਤਾਂ ਵਾਲੀ ਨੈਨੋ ਟੈਕਨੋਲਾਜੀ ਫੇਸ ਮਾਸਕ ਐਨ 99 ਬਣਾਇਆ ਜਾ ਰਿਹਾ ਹੈ। 1000 ਮਾਸਕ ਬਣਾ ਲਏ ਗਏ ਹਨ ਅਤੇ 20,000 ਛੇਤੀ ਹੀ ਤਿਆਰ ਕੀਤੇ ਜਾਣਗੇ। ਡੀਆਰਡੀਓ ਲੈਬਾਰਟਰੀਆਂ ਨੇ ਇਨ੍ਹਾਂ ਤੋਂ ਇਲਾਵਾ ਦਿੱਲੀ ਪੁਲਿਸ ਨੂੰ 40,000 ਫੇਸ ਮਾਸਕ ਸਪਲਾਈ ਕੀਤੇ ਹਨ।

ABOUT THE AUTHOR

...view details