ਹੈਦਰਾਬਾਦ: “ਅਸੀਂ ਤਿੰਨੋਂ ਭੈਣਾਂ ਫੇਰ ਕਦੋਂ ਮਿਲਾਂਗੇ? ਜੁਆਬ ਹੈ: ਕਿਸੇ ਮਹਾਂਮਾਰੀ, ਅਫ਼ਰਾ - ਤਫ਼ਰੀ ਅਤੇ ਭੁੱਖਮਰੀ ਦੇ ਦੌਰਾਨ। ਜਦੋਂ ਵੀ ਇਹ ਤਿੰਨੇਂ ਜਾਦੂਗਰਨੀਆਂ ਕਿਸੇ ਦੇਸ਼, ਕਿਸੇ ਸਮਾਜ ਨੂੰ ਘੇਰਦੀਆਂ ਹਨ ਤਾਂ ਇਹ ਤਿੰਨੋਂ ਅਕਸਰ ਇਕੱਠੇ ਹੀ ਘੇਰਦੀਆਂ ਹਨ। ਇਹ ਜੋ ਨੋਵਲ ਕਰੋਨਾ ਵਾਇਰਸ ਦੀ ਵਿਸ਼ਵਵਿਆਪੀ ਮਹਾਂਮਾਰੀ ਹੈ - ਇਸ ਨੇ ਪਹਿਲਾਂ ਹੀ ਸਾਡੀ ਦੁਨੀਆਂ ਨੂੰ ਹਫੜਾ-ਦਫੜੀ ਵਿਚ ਪਾ ਕੇ ਰੱਖ ਦਿੱਤਾ ਹੈ।
ਸੰਯੁਕਤ ਰਾਸ਼ਟਰ, ਵਿਸ਼ਵ ਸਿਹਤ ਸੰਸਥਾ (ਡਬਲਯੂ.ਐਚ.ਓ.), ਵਿਸ਼ਵ ਵਪਾਰ ਸੰਸਥਾ (ਡਬਲਯੂ.ਟੀ.ਓ.) ਨੇ ਪਹਿਲਾਂ ਹੀ ਸਾਨੂੰ ਇਸ ਬਾਬਤ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਕਰ ਕੋਰੋਨਾ ਦੀ ਇਸ ਬਿਪਤਾ ਦਾ ਪ੍ਰਬੰਧਨ ਸਹੀ ਢੰਗ ਤਰੀਕੇ ਦੇ ਨਾਲ ਨਹੀਂ ਕੀਤਾ ਜਾਂਦਾ ਹੈ ਤਾਂ ‘ਇੱਕ ਆਲਮੀ ਖੁਰਾਕ ਸੰਕਟ’ ਸਾਨੂੰ ਦਰਪੇਸ਼ ਆ ਸਕਦਾ ਹੈ। ਦੁਨੀਆ ਦੀਆਂ ਦੋ ਮੁੱਖ ਖਾਧ ਫ਼ਸਲਾਂ - ਕਣਕ ਅਤੇ ਚਾਵਲ - ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵੱਧੀਆਂ ਹਨ। ਇਸ ਦੇ ਨਾਲ ਹੀ ਜਮ੍ਹਾਂਖੋਰੀ, ਕਾਲਾ ਬਾਜ਼ਾਰੀ, ਇਤਿਆਦੀ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ, ਜੋ ਕਿ ਬਜ਼ਾਰ ਨੂੰ ਅਸਥਿਰ ਕਰ ਰਹੀਆਂ ਹਨ।
ਖੇਤੀ ਉਤਪਾਦਨ ਸਿਰਫ਼ ਚੀਨ ਵਿਚ ਹੀ ਨਹੀਂ ਘੱਟ ਰਿਹਾ ਹੈ, ਬਲਕਿ ਸਾਰੇ ਵਿਸ਼ਵ ਵਿਚ ਹੀ ਬੜੇ ਹੀ ਗਹਿਰੇ ਢੰਗ ਨਾਲ ਅਸਰ ਅੰਦਾਜ਼ ਹੋਇਆ ਹੈ। ਭਾਰਤ ਵਿੱਚ ਵੀ, ਭਾਵੇਂ ਸਾਡੀ ਸਰਕਾਰ ਸਾਰੀਆਂ ਬਣਦੀਆਂ ਸਾਵਧਾਨੀਆਂ ਨੂੰ ਵਰਤੋਂ ਵਿੱਚ ਲਿਆ ਰਹੀ ਹੈ ਅਤੇ ਸਰਗਰਮੀਂ ਦੇ ਨਾਲ ਇਹ ਸੁਨਿਸ਼ਚਿਤ ਕਰਨ ਲਈ ਕੰਮ ਕਰ ਰਹੀ ਹੈ ਕਿ ਵਾਢੀ ਅਤੇ ਉਸ ਤੋਂ ਬਾਅਦ ਅਗਲੀ ਫ਼ਸਲ ਦੇ ਬੀਜੇ ਜਾਣ ਵਾਸਤੇ ਲੋੜੀਂਦੇ ਨਿਵੇਸ਼ਾਂ ਦੀ ਸਪਲਾਈ ਨਿਰ-ਵਿਘਨ ਜਾਰੀ ਰਹੇ, ਪਰੰਤੂ ਇਸ ਦੇ ਉਲਟ, ਜ਼ਮੀਨੀ ਹਕੀਕਤ ਇਹ ਹੈ ਕਿ ਸਾਡੀ ਖੇਤੀਬਾੜੀ ਪ੍ਰਣਾਲੀ ਦਰਾਰੀ ਗਈ ਹੈ।
ਅਨਾਨਾਸ ਤੋਂ ਲੈ ਕੇ ਚਾਹ ਤੱਕ, ਅਤੇ ਹੋਰ ਉਪ-ਖੇਤਰ ਜਿਵੇਂ ਬੀਜ, ਖੇਤੀ ਦੇ ਸਾਧਨ, ਆਦਿ ਸਭ ਡੂੰਘੇ ਸਦਮੇ ਵਿੱਚ ਹਨ। ਇਹਨਾਂ ਹਾਲਾਤਾਂ ਵਿੱਚ ਸੁਧਾਰ ਕਰਨ ਲਈ, ਸਰਕਾਰ ਨੂੰ ਇਸ ਨੂੰ ਤੁਰੰਤ ਅਲਪ-ਕਾਲੀ ਅਤੇ ਦੀਰਘ-ਕਾਲੀ ਰਾਹਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ, ਤਾਂ ਜੋ ਭਾਰਤ ਆਇੰਦਾ ਮਹਾਂਮਾਰੀਆਂ ਦਾ ਸੁਚੱਜੇ ਢੰਗ ਨਾਲ ਸਾਹਮਣਾ ਕਰਨ ਲਈ ਹੋਰ ਵੀ ਬਿਹਤਰ ਤਿਆਰ ਹੋ ਸਕੇ।
ਅਲਪ-ਕਾਲੀ ਰਾਹਤਾਂ:
1. ਅਧਿਕਾਰੀਆਂ ਦੁਆਰਾ ਪ੍ਰੇਸ਼ਾਨ ਕਰਨ ਨੂੰ ਅਤੇ ਹਿੰਸਾ ਨੂੰ ਰੋਕਣਾ
ਨੋਟੀਫਿਕੇਸ਼ਨਾਂ ਦੇ ਬਾਵਜੂਦ, ਪੁਲਿਸ ਖ਼ੇਤੀ ਲਈ ਲੋੜੀਂਦੇ ਸਾਮਾਨ - ਬੀਜ, ਖਾਦ ਆਦਿ- ਦੀਆਂ ਦੁਕਾਨਾਂ ਨੂੰ ਬੰਦ ਰੱਖਣ ਲਈ ਮਜਬੂਰ ਕਰ ਰਹੀ ਹੈ। ਪੁਲਿਸ ਨੂੰ ਤੁਰੰਤ ਸਖਤ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ, ਖ਼ਾਸਕਰ ਦਿਹਾਤੀ ਖੇਤਰਾਂ ਵਿੱਚ। ਉਹ ਸਮਾਂ ਆ ਗਿਆ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦੇ ਸਮਰਥਨ ਵਿਚ ਬਿਆਨ ਦੇਣਾ ਚਾਹੀਦਾ ਹੈ ਅਤੇ ਪੁਲਿਸ ਨੂੰ ਵੀ ਸਾਵਧਾਨ ਕਰ ਦੇਣਾ ਚਾਹੀਦਾ ਹੈ।
2. ਕੋਵਿਡ ਖੇਤੀਬਾੜੀ ਹੈਲਪਲਾਈਨ
ਸਾਨੂੰ ਖੇਤੀਬਾੜੀ ਮੰਤਰਾਲੇ ਦੇ ਕਿਸਾਨ ਕਾਲ ਸੈਂਟਰ ਨੰਬਰ 1800 180 1551 ਨੂੰ ਇੱਕ ‘ਕੋਵਿਡ -19’ ਸਰੋਤ ਕੇਂਦਰ ਵਿੱਚ ਬਦਲਣ ਦੀ ਲੋੜ ਹੈ। ਆਈ.ਸੀ.ਏ.ਆਰ. ਅਤੇ ਰਾਜ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਿਗਿਆਨੀ ਇਸ ਸਮੇਂ ਹੈਲਪਲਾਈਨ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਕਿਸਾਨਾਂ ਤੱਕ ਸਮਾਜਿਕ ਦੂਰੀ ਅਤੇ ਆਈ.ਸੀ.ਏ.ਆਰ. ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਪਹੁੰਚਾਈ ਜਾ ਸਕੇ।
3. ਸੋਸ਼ਲ ਮੀਡੀਆ ਦੇ ਰਾਹੀਂ ਜਾਗਰੂਕਤਾ