ਨਵੀਂ ਦਿੱਲੀ: ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 536 ਹੋ ਗਈ ਹੈ। ਜਦੋਂ ਕਿ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ 24 ਮਾਰਚ, 2019 ਨੂੰ ਸਵੇਰੇ ਤੱਕ ਦੇਸ਼ ਵਿੱਚ ਪੀੜਤ ਲੋਕਾਂ ਦੀ ਗਿਣਤੀ 492 ਦੱਸੀ ਗਈ ਸੀ ਜੋ ਕਿ ਦੁਪਹਿਰ ਤੱਕ ਵਧ ਕੇ 519 ਹੋ ਗਈ ਸੀ। ਹੁਣ ਤਾਜ਼ਾ ਆਈ ਰਿਪੋਰਟ ਮੁਤਾਬਕ ਪੀੜਤਾਂ ਦੀ ਗਿਣਤੀ ਵੱਧ ਕੇ ਹੁਣ 536 ਹੋ ਗਈ ਹੈ। ਤੇ 40 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਕੋਰੋਨਾ ਵਾਇਰਸ ਨਾਲ ਲੱਖਾਂ ਲੋਕ ਪੀੜਤ
3,78,846 ਲੋਕ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਸਦੇ ਨਾਲ ਹੀ ਇਸ ਬਿਮਾਰੀ ਨੇ ਹੁਣ ਤੱਕ 16,510 ਲੋਕਾਂ ਦੀ ਜਾਨ ਲੈ ਲਈ ਹੈ। ਦੁਨੀਆ ਭਰ ਵਿੱਚ ਡੇਢ ਬਿਲੀਅਨ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ।
ਈਰਾਨ ਤੋਂ ਵਾਪਸ ਲਿਆਂਦੇ 484 ਭਾਰਤੀਆਂ ਦੀ ਰਿਪੋਰਟ ਨੈਗੇਟਿਵ
ਕੋਵਿਡ -19 ਟਰੈਕਰ: ਹੁਣ ਤੱਕ 519 ਮਾਮਲੇ ਆਏ ਸਾਹਮਣੇ, 9 ਦੀ ਹੋਈ ਮੌਤ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਈਰਾਨ 'ਚੋਂ ਵਾਪਸ ਲਿਆਂਦੇ 484 ਭਾਰਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਈਰਾਨ 'ਚੋਂ ਪੰਜ ਪੜਾਵਾਂ ਵਿਚ ਲਿਆਂਦੇ 484 ਭਾਰਤੀ ਨਾਗਰਿਕਾਂ ਦੀਆਂ ਕੋਰੋਨਾ ਵਾਇਰਸ ਸਬੰਧੀ ਮੁਢਲੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਪਰ ਇਹਤਿਆਤ ਵਜੋਂ ਸਾਰਿਆਂ ਦਾ ਮੁੜ ਟੈਸਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਰਿਪੋਰਟਾਂ ਦੀ ਪੁਸ਼ਟੀ ਹੋਵੇਗੀ। ਸਾਰੇ ਨਾਗਰਿਕਾਂ ਨੂੰ ਫ਼ੌਜ ਦੇ ਵਿਸ਼ੇਸ਼ ਕੈਂਪ 'ਚ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਦੇ ਖਾਣੇ ਅਤੇ ਹੋਰ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
24 ਘੰਟਿਆਂ ਦੌਰਾਨ ਇਟਲੀ 'ਚ 602 ਹੋਰ ਮੌਤਾਂ
ਇਟਲੀ 'ਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਤੋਂ ਪੀੜਤ 602 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਹੁਣ ਇਟਲੀ 'ਚ ਕੁੱਲ ਮੌਤਾਂ ਦੀ ਗਿਣਤੀ 6078 ਹੋ ਗਈ ਹੈ। ਇਕ ਦਿਨ 'ਚ ਇਟਲੀ 'ਚ 4790 ਨਵੇਂ ਕੇਸ ਸਾਹਮਣੇ ਆਏ ਜਦਕਿ ਇਸ ਵਾਇਰਸ ਤੋਂ ਪੀੜਤ 7432 ਲੋਕ ਠੀਕ ਹੋਏ ਹਨ। ਇਟਲੀ 'ਚ ਕੁੱਲ 63928 ਲੋਕ ਇਸ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਲੋਮਬਾਰਦੀਆ ਰਾਜ 'ਚ ਹੋਈਆਂ।