ਜੰਮੂ: ਕੋਰੋਨਾ ਵਾਇਰਸ ਦੀ ਮਾਰ ਕਾਰਨ ਸਾਰਾ ਕੁੱਝ ਰੁਕ ਗਿਆ ਹੈ। ਲੋਕ ਸਾਰੇ ਤਿਓਹਾਰ ਘਰਾਂ ਵਿੱਚ ਬੈਠ ਕੇ ਮਨਾਉਣ ਲਈ ਮਜਬੂਰ ਹੋ ਗਏ ਹਨ। ਇਸੇ ਵਿਚਕਾਰ ਜੰਮੂ-ਕਸ਼ਮੀਰ ਦੇ ਸਿੱਖਾਂ ਨੇ ਵੀ ਸ਼ਨੀਵਾਰ ਨੂੰ ਕਿਹਾ ਕਿ ਉਹ ਵੀ ਅਕਾਲ ਤਖ਼ਤ ਦੀ ਅਪੀਲ ਨੂੰ ਮੰਨਦਿਆਂ ਘਰਾਂ ਵਿੱਚ ਰਹਿ ਕੇ ਹੀ ਵਿਸਾਖੀ ਦਾ ਤਿਓਹਾਰ ਮਨਾਉਣਗੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵੱਲੋਂ ਕੀਤੀ ਅਪੀਲ ਦੀ ਪਾਲਣਾ ਕਰਨਗੇ ਅਤੇ ਵਿਸਾਖੀ ‘ਤੇ ਕਿਸੇ ਵੀ ਤਰ੍ਹਾਂ ਦੇ ਇਕੱਠ ਤੋਂ ਪਰਹੇਜ਼ ਕਰਨਗੇ। ਜੰਮੂ-ਕਸ਼ਮੀਰ ਵਿੱਚ ਸਿੱਖ ਸੰਗਠਨਾਂ ਵੱਲੋਂ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਉਹ ਤਾਲਾਬੰਦੀ ਨੂੰ ਕਾਇਮ ਰੱਖਦਿਆਂ ਆਪਣੇ ਘਰਾਂ ਵਿੱਚ ਰਹਿ ਕੇ ਹੀ ਵਾਹਿਗੁਰੂ ਨੂੰ ਯਾਦ ਕਰਨਗੇ।