ਹੈਦਰਾਬਾਦ: ਪੂਰੇ ਦੇਸ਼ ਵਿੱਚ ਲੌਕਡਾਊਨ ਦੇ ਕਾਰਨ ਜਦ ਵੱਖ-ਵੱਖ ਹਿੱਸਿਆਂ ਤੋਂ ਪ੍ਰਵਾਸੀ ਮਜ਼ਦਰ ਆਪਣੇ ਸੂਬਿਆਂ ਨੂੰ ਵਾਪਸ ਮੁੜ ਰਹੇ ਹਨ, ਤਾਂ ਅਜਿਹੇ ਸਮੇਂ ਵਿੱਚ ਬਿਹਾਰ ਤੋਂ ਲਗਭਗ 250 ਪ੍ਰਵਾਸੀਆਂ ਦੇ ਨਾਲ ਇੱਕ ਟ੍ਰੇਨ ਸ਼ੁੱਕਰਵਾਰ ਨੂੰ ਤੇਲੰਗਾਨਾ ਪਹੁੰਚੀ। ਤੇਲੰਗਾਨਾ ਦੇ ਚੌਲ ਮਿਲਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਲੈ ਕੇ ਜਾਣ ਵਾਲੀ ਮਜ਼ਦੂਰ ਸਪੈਸ਼ਲ ਟ੍ਰੇਨ ਹੈਦਰਾਬਾਦ ਦੇ ਬਾਹਰੀ ਇਲਾਕਿਆਂ ਵਿੱਚ ਸਥਿਤ ਲਿੰਗਮਪੱਲੀ ਸਟੇਸ਼ਨ ਉੱਤੇ ਪਹੁੰਚੀ।
ਪੂਰਬ-ਮੱਧ ਰੇਲਵੇ (ਈਸੀਆਰ) ਮੁਤਾਬਕ, ਇਹ ਟ੍ਰੇਨ ਬਿਹਾਰ ਦੇ ਖਗੜਿਆ ਤੋਂ ਵੀਰਵਾਰ ਸਵੇਰੇ 3.45 ਵਜੇ ਰਵਾਨਾ ਹੋਈ। ਈਸੀਆਰ ਅਧਿਕਾਰੀਆਂ ਨੇ ਕਿਹਾ ਕਿ ਟ੍ਰੇਨ ਸੂਬਾ ਸਰਕਾਰ ਦੀ ਬੇਨਤੀ ਉੱਤੇ ਇਹ ਟ੍ਰੇਨ ਚਲਾਈ ਗਈ ਸੀ।
ਰਾਸ਼ਟਰੀ ਜਨਤਾ ਦਲ (ਰਾਜਦ) ਦੇ ਸੰਸਦ ਮੈਂਬਰ ਮਨੋਜ ਕੁਮਾਰ ਝਾਅ ਨੇ ਵੱਲੋਂ ਰੇਲ ਮੰਤਰੀ ਨੂੰ ਟਵੀਟ ਕੀਤੇ ਜਾਣ ਤੋਂ ਬਾਅਦ ਕਿ ਕਿਸ ਦੇ ਹੁਕਮ ਦੇ ਤਹਿਤ ਟ੍ਰੇਨ ਚੱਲ ਰਹੀ ਹੈ ਤਾਂ ਅਧਿਕਾਰੀਆਂ ਨੇ ਸਪੱਸ਼ਟੀਕਰਨ ਦਿੱਤਾ।
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਓ ਨੇ 5 ਮਈ ਨੂੰ ਕਿਹਾ ਸੀ ਕਿ ਪ੍ਰਵਾਸੀ ਮਜ਼ੂਦਰਾਂ ਨੂੰ ਬਿਹਾਰ ਲੈ ਕੇ ਜਾਣ ਵਾਲੀਆਂ ਟ੍ਰੇਨਾਂ ਬਿਹਾਰ ਦੇ 20,000 ਤੋਂ 25,000 ਉਨ੍ਹਾਂ ਮਜ਼ਦੂਰਾਂ ਦੇ ਨਾਲ ਵਾਪਸ ਆਉਣਗੀਆਂ, ਜੋ ਤੇਲੰਗਾਨਾ ਵਿੱਚ ਚੌਲ ਮਿਲਾਂ ਵਿੱਚ ਕੰਮ ਕਰ ਰਹੇ ਸਨ।