ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 52,972 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਕੋਰੋਨਾ ਪੀੜਤਾਂ ਦਾ ਅੰਕੜਾ 18 ਲੱਖ ਤੋਂ ਪਾਰ ਪਹੁੰਚ ਗਿਆ ਹੈ ਯਾਨੀ ਕਿ 18,03,695 ਹੋ ਗਿਆ ਹੈ ਤੇ 38,135 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 11,86203 ਪੀੜਤ ਸਿਹਤਯਾਬ ਹੋ ਚੁੱਕੇ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ।
ਇਹ ਲਗਾਤਾਰ ਚੋਥਾ ਦਿਨ ਹੈ ਜਦ ਕੋਰੋਨਾ ਵਾਇਰਸ ਦੇ 50 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਐਤਵਾਰ ਨੂੰ ਜਾਰੀ ਹੋਏ ਅੰਕੜਿਆਂ ਮੁਤਾਬਕ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ 5 ਸੂਬੇ ਹਨ- ਮਹਾਰਾਸ਼ਟਰਾ, ਤਮਿਲਨਾਡੂ, ਦਿੱਲੀ, ਕਰਨਾਟਕਾਂ ਤੇ ਆਧਰਾਂ ਪ੍ਰਦੇਸ਼। ਮਹਾਰਾਸ਼ਟਰ ਕੋਰੋਨਾ (4,41,228) ਦੇ ਅੰਕੜੇ ਸਭ ਤੋਂ ਵਧ ਹਨ ਇਸ ਤੋਂ ਬਾਅਦ ਹੀ ਤਮਿਲਨਾਡੂ (2,57,613), ਆਧਰਾਂ ਪ੍ਰਦੇਸ਼ (1,58,764), ਦਿੱਲੀ(1,37,677) ਅਤੇ ਕਰਨਾਟਕਾ (1,34,819) ਵਿੱਚ ਹਨ।