ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਪੈਦਾ ਹੋਈ ਸਥਿਤੀ ਬਾਰੇ ਦੇਸ਼ ਦੇ 40 ਚੋਟੀ ਦੇ ਖਿਡਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਇਨ੍ਹਾਂ ਖਿਡਾਰੀਆਂ ਨਾਲ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਉਪਾਵਾਂ ਬਾਰੇ ਗੱਲਬਾਤ ਕੀਤੀ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਪੰਜ ਨੁਕਤੀ ਮੰਤਰ ਸਾਂਝੇ ਕੀਤੇ। ਮੋਦੀ ਨੇ ਕਿਹਾ ਕਿ ਸੰਕਲਪ, ਸੰਜਮ, ਸਕਰਾਤਮਕਤਾ, ਸਨਮਾਨ, ਸਹਿਯੋਗ ਹੀ ਕੋਰੋਨਾ ਨੂੰ ਹਰਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਖਿਡਾਰੀਆਂ ਨੇ ਦੇਸ਼ ਦੇ ਨਾਮ ਨੂੰ ਚਮਕਾਇਆ ਹੈ। ਹੁਣ ਉਹ ਦੇਸ਼ ਦੇ ਲੋਕਾਂ ਦਾ ਮਨੋਬਲ ਵਧਾਉਣ ਅਤੇ ਦੇਸ਼ ਵਿੱਚ ਸਕਰਾਤਮਕ ਭਾਵਨਾ ਨੂੰ ਪੈਦਾ ਕਰਨ।