ਨਵੀਂ ਦਿੱਲੀ : ਐਤਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਉਹ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੇਂਦਰੀ ਟੀਮਾਂ ਤਾਇਨਾਤ ਕਰੇਗੀ। ਅਜਿਹਾ ਕੋਰੋਨਾ ਮਰੀਜ਼ਾਂ ਦੇ ਵੱਧ ਰਹੇ ਅੰਕੜੇ ਤੇ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਕੋਵਿਡ-19: ਪੰਜਾਬ ਤੇ ਚੰਡੀਗੜ੍ਹ 'ਚ ਕੇਂਦਰੀ ਟੀਮਾਂ ਤਾਇਨਾਤ ਕਰੇਗਾ ਸਿਹਤ ਮੰਤਰਾਲੇ - ਵਿਡ ਮਰੀਜ਼ਾਂ ਦੀ ਨਿਗਰਾਨੀ
ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਉਹ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੇਂਦਰੀ ਟੀਮਾਂ ਤਾਇਨਾਤ ਕਰੇਗੀ। ਦੋ ਮੈਂਬਰੀ ਟੀਮਾਂ ਵਿਚ ਪੀ ਜੀ ਆਈ ਐਮ ਆਈ ਆਰ, ਚੰਡੀਗੜ੍ਹ ਦੇ ਕਮਿਊਨਿਟੀ ਮੈਡੀਕਲ ਮਾਹਰ ਅਤੇ ਐਨਸੀਡੀਸੀ ਦੇ ਇੱਕ ਮਹਾਂਮਾਰੀ ਵਿਗਿਆਨੀ ਸ਼ਾਮਲ ਹੋਣਗੇ।
ਜਾਣਕਾਰੀ ਮੁਤਾਬਕ ਦੋ ਮੈਂਬਰੀ ਟੀਮਾਂ ਵਿੱਚ ਪੀਜੀਆਈ ਐਮ ਆਈ ਆਰ, ਚੰਡੀਗੜ੍ਹ ਦੇ ਕਮਿਊਨਿਟੀ ਮੈਡੀਕਲ ਮਾਹਰ ਅਤੇ ਐਨਸੀਡੀਸੀ ਦਾ ਇੱਕ ਵਿਗਿਆਨੀ ਸ਼ਾਮਲ ਹੋਣਗੇ। ਕੋਵਿਡ-19 ਦੇ ਪ੍ਰਬੰਧਨ 'ਚ ਵਿਸਥਾਰਤ ਮਾਰਗਦਰਸ਼ਨ ਦੇਣ ਲਈ ਟੀਮਾਂ ਨੂੰ ਦੱਸ ਦਿਨਾਂ ਲਈ ਤਾਇਨਾਤ ਕੀਤਾ ਜਾਵੇਗਾ।
ਮੰਤਰਾਲੇ ਨੇ ਕਿਹਾ ਕਿ ਟੀਮਾਂ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਰੋਕਥਾਮ ਵਿੱਚ ਜਨਤਕ ਸਿਹਤ ਦੇ ਉਪਰਾਲਿਆਂ ਨੂੰ ਮਜ਼ਬੂਤ ਕਰਨ, ਕੋਵਿਡ ਮਰੀਜ਼ਾਂ ਦੀ ਨਿਗਰਾਨੀ, ਰੋਕਥਾਮ, ਟੈਸਟਿੰਗ, ਕਲੀਨਿਕਲ ਪ੍ਰਬੰਧਨ ਅਤੇ ਮੌਤ ਦਰ ਘਟਾਉਣ ਦੇ ਉਦੇਸ਼ ਨਾਲ ਮਦਦ ਕਰੇਗੀ। ਉਹ ਸਮੇਂ ਸਿਰ ਇਸ ਉਪਾਅ ਅਤੇ ਫਾਲੋ-ਅਪ ਨਾਲ ਜੁੜੀਆਂ ਚੁਣੌਤੀਆਂ ਦੇ ਹੱਲ ਲਈ ਅਗਵਾਈ ਕਰਨਗੇ।