ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਲੱਗੇ ਕੋਰੋਨਾ ਵਾਇਰਸ ਤੋਂ ਬਚਾਅ ਲਈ 'ਲੌਕਡਾਊਨ' ਦੇ ਅੱਜ ਆਖਰੀ ਦਿਨ ਦੇਸ਼ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਦੇਸ਼ ਵਿੱਚ ਕੋਰੋਨਾ ਦੇ ਵਾਇਰਸ ਤੋਂ ਬਚਾਅ ਲਈ ਇਸ 'ਲੌਕਡਾਊਨ' ਨੂੰ 3 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਮੋਦੀ ਦੇ ਇਸ ਐਲਾਨ ਨਾਲ ਦੇਸ਼ ਵਿੱਚ 'ਲੌਕਡਾਊਨ' 19 ਦਿਨ ਤੱਕ ਹੋਰ ਵੱਧ ਗਿਆ ਹੈ।
ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ "ਜੇਕਰ ਭਾਰਤ ਨੇ ਸੰਪੂਰਨ ਰੂਪ ਵਿੱਚ ਏਕੀਕ੍ਰਿਤ ਪਹੁੰਚ ਨੂੰ ਨਾ ਲਾਗੂ ਕੀਤਾ ਅਤੇ ਫੈਸਲਾ ਪਹਿਲਾ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਨਾ ਲਿਆ ਜਾਂਦਾ ਤਾਂ ਸਥਿਤੀ ਹੋਰ ਬਦਤਰ ਹੋ ਜਾਣੀ ਸੀ। ਸਾਡਾ ਰਾਹ ਸਹੀ ਸੀ। ਸਮਾਜਕ ਦੂਰੀਆ ਅਤੇ 'ਤਾਲਾਬੰਦੀ' ਨਾਲ ਵੱਡਾ ਫਾਇਦਾ ਹੋਵੇਗਾ।
ਮੋਦੀ ਦੇ 7 ਦਿਸ਼ਾ ਨਿਰਦੇਸ਼
1) ਬਜ਼ੁਰਗਾਂ ਅਤੇ ਉਨ੍ਹਾਂ ਲੋਕਾਂ ਦੀ ਚੰਗੀ ਦੇਖਭਾਲ ਕਰੋ ਜੋ ਸੰਕਰਮਿਤ ਹੋ ਸਕਦੇ ਹਨ ਜਾਂ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।
2) ਲੌਕਡਾਊਨ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰੋਂ। ਘਰ ਵਿੱਚ ਹੀ ਰਹੋ। ਹੰਗਾਮੀ ਹਾਲਤ ਦੀ ਸਥਿਤੀ ਵਿੱਚ ਬਾਹਰ ਜਾਣ ਵੇਲੇ ਘਰੇਲੂ ਬਣੇ ਮਾਸਕ ਦੀ ਵਰਤੋਂ ਕਰੋ।