ਪੰਜਾਬ

punjab

ETV Bharat / bharat

ਵਿਸ਼ਵ ਭਰ 'ਚ ਕੋਰੋਨਾ ਦੀ ਮਾਰ, ਮ੍ਰਿਤਕਾਂ ਦਾ ਅੰਕੜਾਂ 88 ਹਜ਼ਾਰ ਤੋਂ ਪਾਰ

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵਿਸ਼ਵ ਭਰ ਵਿੱਚ 15 ਲੱਖ 18 ਹਜ਼ਾਰ ਦੇ ਕਰੀਬ ਲੋਕ ਪੀੜਤ ਹਨ ਅਤੇ 88 ਹਜ਼ਾਰ ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।

covid 19
ਵਿਸ਼ਵ ਭਰ 'ਚ ਕੋਰੋਨਾ ਦੀ ਮਾਰ, ਮ੍ਰਿਤਕਾਂ ਦਾ ਅੰਕੜਾਂ 88 ਹਜ਼ਾਰ ਤੋਂ ਪਾਰ

By

Published : Apr 9, 2020, 11:28 AM IST

ਨਵੀਂ ਦਿੱਲੀ: ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ 'ਤੇ ਕਹਿਰ ਢਾਹ ਰਿਹਾ ਹੈ। ਇਸ ਮਹਾਂਮਾਰੀ ਕਾਰਨ ਵਿਸ਼ਵ ਭਰ ਵਿੱਚ 15 ਲੱਖ 18 ਹਜ਼ਾਰ ਦੇ ਕਰੀਬ ਲੋਕ ਪੀੜਤ ਹਨ ਅਤੇ 88 ਹਜ਼ਾਰ ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਇਸ ਘਾਤਕ ਵਾਇਰਸ ਕਾਰਨ ਕਈ ਦੇਸ਼ਾਂ ਵਿੱਚ ਲੌਕਡਾਊਨ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਦੇ ਰੁਜ਼ਗਾਰ ਅਤੇ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।

ਇਟਲੀ 'ਚ ਸਭ ਤੋਂ ਵੱਧ ਮੌਤਾਂ
ਕੋਵਿਡ-19 ਕਾਰਨ ਇਟਲੀ ਵਿੱਚ ਹੁਣ ਤੱਕ 17,669 ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਹੈ ਜਦਕਿ 139,422 ਮਰੀਜ਼ ਕੋਰੋਨਾ ਤੋਂ ਪੀੜਤ ਹਨ। 26,491 ਲੋਕਾਂ ਦਾ ਹੁਣ ਤੱਕ ਸਫ਼ਲ ਇਲਾਜ ਵੀ ਕੀਤਾ ਗਿਆ ਹੈ।

ਅਮਰੀਕਾ 'ਚ 2 ਦਿਨਾਂ 'ਚ 4 ਹਜ਼ਾਰ ਮੌਤਾਂ
ਅਮਰੀਕਾ ਵਿੱਚ ਹੁਣ ਤੱਕ 432,132 ਕੋਰੋਨਾ ਦੇ ਮਰੀਜ਼ ਹਨ ਜਿਨ੍ਹਾਂ ਵਿੱਚੋਂ 14,817 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਮੌਤਾਂ 4,571 ਨਿਊ ਯਾਰਕ ਵਿੱਚ ਹੀ ਹੋਈਆਂ ਹਨ। 23,906 ਵਿਅਕਤੀ ਇਸ ਘਾਤਕ ਵਾਇਰਸ 'ਤੇ ਜਿੱਤ ਹਾਸਲ ਕਰ ਠੀਕ ਵੀ ਹੋ ਗਏ ਹਨ।

ਸਪੇਨ 'ਚ ਮਰੀਜ਼ਾਂ ਦੀ ਗਿਣਤੀ ਡੇਢ ਲੱਖ ਦੇ ਕਰੀਬ
ਸਪੇਨ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਡੇਢ ਲੱਖ ਦੇ ਕਰੀਬ ਪੁੱਜ ਗਈ ਹੈ। ਮੌਜੂਦਾ ਸਮੇਂ ਸਪਰੇਨ ਵਿੱਚ 148,220 ਕੋਰੋਨਾ ਪੀੜਤ ਹਨ। ਇਸ ਵਾਇਰਸ ਕਾਰਨ ਸਪੇਨ ਵਿੱਚ 14,792 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਚੀਨ ਨੇ ਵੁਹਾਨ ਤੋਂ ਹਟਾਇਆ ਲੌਕਡਾਊਨ
ਦੂਜੇ ਪਾਸੇ ਕੋਰੋਨਾ ਵਾਇਰਸ ਦਾ ਕੇਂਦਰ ਰਹੇ ਚੀਨ ਦੇ ਵੁਹਾਨ ਸ਼ਹਿਰ ਵਿੱਚ 76 ਦਿਨਾਂ ਬਾਅਦ ਲੌਕਡਾਊਨ ਹਟਾ ਦਿੱਤਾ ਗਿਆ ਹੈ। ਵੁਹਾਨ ਵਿੱਚ ਬੁੱਧਵਾਰ ਤੋਂ ਹਵਾਈ ਅਤੇ ਰੇਲ ਸੇਵਾਵਾਂ ਵੀ ਚਾਲੂ ਕਰ ਦਿੱਤੀਆਂ ਗਈਆਂ। ਚੀਨ ਦੇ 82 ਹਜ਼ਾਰ ਕੋਵਿਡ-19 ਮਾਮਲਿਆਂ ਵਿੱਚੋਂ ਜ਼ਿਆਦਾਤਰ ਵੁਹਾਨ ਸ਼ਹਿਰ ਤੋਂ ਹੀ ਸਨ।

ABOUT THE AUTHOR

...view details