ਨਵੀਂ ਦਿੱਲੀ: ਦੇਸ਼ ਵਿੱਚ ਜਾਰੀ ਕੋਰੋਨਾ ਸੰਕਟ ਅਤੇ ਲੌਕਡਾਊਨ ਦੇ ਵਿਚਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਏਕਤਾ ਅਤੇ ਭਾਈਚਾਰੇ ਦੀ ਜ਼ਰੂਰਤ ਹੈ। ਪੀਐਮ ਮੋਦੀ ਨੇ ਕਿਹਾ ਕਿ ਕੋਵਿਡ-19 ਹਮਲਾ ਕਰਨ ਤੋਂ ਪਹਿਲਾਂ ਕਿਸੇ ਦਾ ਧਰਮ, ਜ਼ਾਤ, ਰੰਗ ਅਤੇ ਭਾਸ਼ਾ ਆਦਿ ਨਹੀਂ ਵੇਖਦਾ।
ਆਪਣੇ ਲਿੰਕਡਇਨ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸ਼ਕਲ ਸਮੇਂ ਵਿੱਚ ਸਭ ਨੂੰ ਇਸ ਸਮੱਸਿਆ ਨਾਲ ਇਕਜੁੱਟ ਹੋ ਕੇ ਲੜਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਨੇ ਪ੍ਰੋਫੈਸ਼ਨਲ ਲਾਈਫ਼ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘਰ ਦਫ਼ਤਰ ਬਣ ਗਿਆ ਹੈ ਅਤੇ ਇੰਟਰਨੈਟ ਮੀਟਿੰਗ ਰੂਮ ਹੈ। ਪੀਐਮ ਨੇ ਕਿਹਾ ਕਿ ਕੁੱਝ ਸਮਾਂ ਦਫ਼ਤਰ ਦੇ ਸਹਿਯੋਗੀਆਂ ਨਾਲ ਬ੍ਰੇਕ ਲੈਣਾ ਇਤਿਹਾਸ ਹੋ ਗਿਆ ਹੈ।