ਲੰਡਨ: ਦੁਨੀਆ ਭਰ ਦੀਆਂ ਵੱਖ-ਵੱਖ ਬਿਮਾਰੀਆਂ ਦੇ ਕਾਰਨ 2.8 ਕਰੋੜ ਲੋਕਾਂ ਦੀ ਸਰਜਰੀ ਰੱਦ ਕੀਤੀ ਜਾ ਸਕਦੀ ਹੈ ਅਤੇ ਮਰੀਜ਼ਾਂ ਨੂੰ ਆਪਣੀ ਸਮੱਸਿਆ ਦੇ ਹੱਲ ਲਈ ਲੰਬੇ ਸਮੇਂ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਹ ਮੁਲਾਂਕਣ ਇੱਕ ਤਾਜ਼ਾ ਅਧਿਐਨ ਵਿੱਚ ਪੇਸ਼ ਕੀਤਾ ਗਿਆ ਹੈ।
'ਕੋਵਿਡਸਰਜ ਕੈਲਬਰੇਟਿਵ' ਦੇ ਨਾਂਅ ਹੇਠ 120 ਦੇਸ਼ਾਂ 'ਤੇ ਕੀਤੀ ਗਈ ਇੱਕ ਖੋਜ ਵਿੱਚ, ਕੋਵਿਡ -19 ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਮੁਤਾਬਕ ਕੋਵਿਡ -19 ਦੇ ਕਾਰਨ ਹਸਪਤਾਲਾਂ ਵਿੱਚ ਸਭ ਤੋਂ ਵੱਧ ਪਰੇਸ਼ਾਨੀ ਹੋਣ ਕਾਰਨ ਦੁਨੀਆ ਵਿੱਚ 2.8 ਕਰੋੜ ਲੋਕਾਂ ਦੀਆਂ ਸਰਜਰੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ।
ਖੋਜ ਟੀਮ ਦੀ ਅਗਵਾਈ ਬ੍ਰਿਟੇਨ ਦੇ ਬਰਮਿੰਘਮ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੀਤੀ ਅਤੇ ਅਧਿਐਨ ਦੇ ਅਨੁਸਾਰ, ਦੁਨੀਆ ਦੇ 71 ਦੇਸ਼ਾਂ ਦੇ 359 ਹਸਪਤਾਲਾਂ ਵਿੱਚ ਸਰਜਰੀ ਨਾਲ ਸਬੰਧਤ ਵਿਸਥਾਰਪੂਰਵਕ ਜਾਣਕਾਰੀ ਇਕੱਤਰ ਕੀਤੀ ਗਈ ਹੈ ਅਤੇ ਇਨ੍ਹਾਂ ਚੁਣੀਆਂ ਗਈਆਂ ਸਰਜਰੀਆਂ ਨੂੰ ਰੱਦ ਕਰਨ ਦੀ ਯੋਜਨਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਇਨ੍ਹਾਂ ਅੰਕੜਿਆਂ ਦੇ ਅਧਾਰ ਉੱਤੇ ਦੁਨੀਆ ਦੇ 190 ਮੁਲਕਾਂ ਦਾ ਮੁਲਾਂਕਣ ਕੀਤਾ ਗਿਆ ਹੈ। ਖੋਜਕਰਤਾਵਾਂ ਦਾ ਅਨੁਮਾਨ ਹੈ ਕਿ ਵਿਸ਼ਵ ਭਰ ਵਿੱਚ ਪਹਿਲਾਂ ਤੋਂ ਨਿਰਧਾਰਤ ਲਗਭਗ 72.3 ਫੀਸਦੀ ਸਰਜਰੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਜੇ ਕੋਵਿਡ-19 ਇਸ ਦੇ ਸਿਖਰ ਉੱਤੇ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਗ਼ੈਰ-ਕੈਂਸਰ ਸਰਜਰੀਆਂ ਹੋਣਗੀਆਂ।