ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਅੰਦਰ ਲਗਾਤਾਰ ਜਾਰੀ ਹੈ। ਭਾਰਤ ਵਿੱਚ ਕੋਵਿਡ -19 ਹੁਣ ਤੱਕ 324 ਤੋਂ ਵੱਦ ਲੋਕਾਂ ਦੀ ਜਾਨ ਲੈ ਚੁੱਕਾ ਹੈ। ਇਸ ਦੇ ਨਾਲ ਹੀ 10 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹਨ। ਇਨ੍ਹਾਂ ਚੋਂ 980 ਲੋਕ ਠੀਕ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲਾਂ ਚੋਂ ਛੁੱਟੀ ਦੇ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ, ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ 51 ਲੋਕਾਂ ਦੀ ਮੌਤ ਹੋ ਗਈ ਅਤੇ 905 ਨਵੇਂ ਕੇਸ ਸਾਹਮਣੇ ਆਏ।
ਮੁੰਬਈ ਦਾ ਵਰਲੀ ਕੌਲੀਵਾੜਾ ਕੰਟੇਨਮੈਂਟ ਜ਼ੋਨ ਐਲਾਨਿਆ
ਮੁੰਬਈ ਦੇ ਵਰਲੀ ਕੌਲੀਵਾੜਾ ਨੂੰ ਕੋਰੋਨਾ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਇੱਥੇ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਦਿੱਲੀ ਵਿਖੇ ਪੱਛਮ ਵਿਹਾਰ ਖੇਤਰ ਸੀਲ
ਦਿੱਲੀ ਸਰਕਾਰ ਨੇ ਪੱਛਮ ਵਿਹਾਰ ਵਿੱਚ ਕ੍ਰਿਸ਼ਨਾ ਅਪਾਰਟਮੈਂਟ ਦੇ ਏ -1 ਬੀ ਬਲਾਕ ਨੂੰ ਸੀਲ ਕਰ ਦਿੱਤਾ ਹੈ। ਇਸ ਥਾਂ ਨੂੰ ਕੋਵਿਡ -19 ਕੰਟੇਨਮੈਂਟ ਜ਼ੋਨ ਐਲਾਨ ਕੀਤਾ ਗਿਆ ਹੈ।
ਰੋਹਤਕ ਵਿੱਚ 15 ਬੱਸਾਂ ਮੋਬਾਈਲ ਕਲੀਨਿਕਾਂ 'ਚ ਤਬਦੀਲ
ਰੋਹਤਕ, ਹਰਿਆਣਾ ਵਿੱਚ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ 15 ਬੱਸਾਂ ਨੂੰ ਮੋਬਾਈਲ ਕਲੀਨਿਕਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਅਨਿਲ ਬਿਰਲਾ ਨੇ ਦੱਸਿਆ ਕਿ ਉਨ੍ਹਾਂ ਨੇ ਕੋਰੋਨਾ ਵਿਰੁੱਧ ਲੜਾਈ ਲਈ 15 ਟੀਮਾਂ ਦਾ ਗਠਨ ਕੀਤਾ ਹੈ, ਜਿਨ੍ਹਾਂ ਵਿੱਚੋਂ 11 ਟੀਮਾਂ ਦਿਹਾਤੀ ਅਤੇ ਚਾਰ ਟੀਮਾਂ ਸ਼ਹਿਰੀ ਖੇਤਰਾਂ ਵਿੱਚ ਕੰਮ ਕਰਨਗੀਆਂ।